ਚੰਡੀਗੜ੍ਹ : ਪੰਜਾਬੀ ਫਿਲਮ ‘ਪਾਣੀ ਚ ਮਧਾਣੀ’ ਦਾ ਟ੍ਰੇਲਰ ਬੀਤੇ ਦਿਨੀਂ ਦਾਰਾ ਮੋਸ਼ਨ ਪਿਕਚਰ ਪ੍ਰਾਈਵੇਟ ਲਿਮਟਿਡ ਵਲੋਂ ਰਿਲੀਜ਼ ਕੀਤਾ ਗਿਆ, ਜਿਸ ਨੂੰ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਫਿਲਮ ਦਾ ਟਰੇਲਰ ਹਾਸੇ, ਡਰਾਮੇ ਅਤੇ ਪਿਆਰ ਨਾਲ ਭਰਪੂਰ ਹੈ। ਇਹ ਫਿਲਮ ਇਸ ਦੀਵਾਲੀ ‘ਤੇ 4 ਨਵੰਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ’ ਚ ਰਿਲੀਜ਼ ਹੋਵੇਗੀ।
‘ਪਾਣੀ ‘ਚ ਮਧਾਣੀ’ ਫਿਲਮ ‘ਚ 12 ਸਾਲਾਂ ਬਾਅਦ ਮਸ਼ਹੂਰ ਜੋੜਾ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਇਕੱਠੇ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਇਫਤਿਖਾਰ ਠਾਕੁਰ ਅਤੇ ਹਾਰਬੀ ਸੰਘਾ ਮੁੱਖ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ ਅਤੇ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਜਤਿੰਦਰ ਸ਼ਾਹ ‘ਪਾਣੀ ਚ ਮਧਾਣੀ’ ਦੇ ਸੰਗੀਤ ਨਿਰਦੇਸ਼ਕ ਹਨ ਤੇ ਹੈਪੀ ਰਾਏਕੋਟੀ ਨੇ ਗੀਤਾਂ ਦੇ ਬੋਲ ਲਿਖੇ ਹਨ।
ਫਿਲਮ ਦੇ ਟ੍ਰੇਲਰ ਨੇ ਇੱਕ ਦਿਨ ‘ਚ 5 ਮਿਲੀਅਨ ਵਿਊਜ਼ ਬਟੋਰ ਲਏ ਹਨ।
Thanks For Your Love Paani Ch Madhaani Trailer Crossed 5 Million Views & Still Trending On YouTube Keep Supporting 🤗
Trailer Link https://t.co/P1TI9jJBhs@GippyGrewal @neerubajwa #VijayKumarArora @TheHumbleMusic @GurpreetGhuggi @karamjitanmol #Ifftikharthakur #HarbySangha pic.twitter.com/kRsx7fyaLV
— Humble Music (@TheHumbleMusic) October 15, 2021