ਵਰਲਡ ਡੈਸਕ: – ਆਕਸਫੋਰਡ-ਐਸਟ੍ਰਾਜ਼ਨੇਕਾ ਕੋਵਿਡ -19ਟੀਕੇ ਦੇ ਸੰਯੁਕਤ ਰਾਜ ਤੇ ਦੱਖਣੀ ਅਮਰੀਕਾ ‘ਚ ਚੱਲ ਰਹੇ ਟਰਾਇਲਾਂ ਨੇ ਖੁਲਾਸਾ ਕੀਤਾ ਹੈ ਕਿ ਇਹ ਲੱਛਣ ਯੁਕਤ ਕੋਵਿਡ -19 ਨੂੰ ਰੋਕਣ ‘ਚ 79 ਪ੍ਰਤੀਸ਼ਤ ਸਫਲ ਹੈ।
ਅਧਿਐਨ ‘ਚ ਸ਼ਾਮਲ ਲੋਕਾਂ ਚੋਂ ਕਿਸੇ ‘ਚ ਵੀ ਇਹ ਬਿਮਾਰੀ ਗੰਭੀਰ ਸਥਿਤੀ ‘ਚ ਨਹੀਂ ਪਹੁੰਚੀ ਤੇ ਨਾ ਹੀ ਕਿਸੇ ਨੂੰ ਹਸਪਤਾਲ ‘ਚ ਦਾਖਲ ਕਰਾਉਣ ਦੀ ਜ਼ਰੂਰਤ ਆਈ। ਟੀਕਾ ਬਣਾਉਣ ਵਾਲੀ ਬਾਇਓਟੈਕ ਫਰਮ ਨੇ ਬੀਤੇ ਸੋਮਵਾਰ ਨੂੰ ਨਵੇਂ ਟੈਸਟ ਨਤੀਜਿਆਂ ਦੇ ਅਧਾਰ ਤੇ ਇਹ ਦਾਅਵਾ ਕੀਤਾ। ਇਹ ਟੀਕਾ ਭਾਰਤ ‘ਚ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।
ਨਵੇਂ ਟੈਸਟ ਅਮਰੀਕਾ, ਚਿਲੀ, ਪੇਰੂ, ਆਦਿ ‘ਚ ਕੀਤੇ ਗਏ ਸਨ। ਟੀਕੇ ਦੀਆਂ ਦੋ ਖੁਰਾਕਾਂ 32 ਹਜਾਰ ਲੋਕਾਂ ‘ਤੇ ਕੀਤੇ ਗਏ ਟੈਸਟ ਲਈ ਚਾਰ ਹਫ਼ਤਿਆਂ ‘ਚ ਦਿੱਤੀਆਂ ਗਈਆਂ ਸਨ। 21,583 ਨੇ ਘੱਟੋ ਘੱਟ ਇਕ ਖੁਰਾਕ ਟੀਕਾ ਲਗਾਇਆ, ਜਦਕਿ ਕੁਝ ਨੂੰ ਜਾਅਲੀ ਟੀਕੇ ਲਗਵਾਏ ਗਏ. ਇਸਦੇ ਨਤੀਜੇ ਦੇ ਸੰਬੰਧ ‘, ਫਰਮ ਨੇ ਦਾਅਵਾ ਕੀਤਾ ਕਿ ਇਹ ਟੀਕਾ ਹਰ ਉਮਰ ਤੇ ਜਾਤੀ ਦੇ ਲੋਕਾਂ ‘ਚ ਪ੍ਰਭਾਵਸ਼ਾਲੀ ਸਾਬਤ ਹੋਈ। ਦੱਸ ਦਈਏ 65 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ‘ਚ ਇਹ 80 ਪ੍ਰਤੀਸ਼ਤ ਪ੍ਰਭਾਵਸ਼ਾਲੀ ਪਾਇਆ ਗਿਆ।
ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡਰਿਊ ਪੋਲਾਰਡ ਨੇ ਇਸ ਨੂੰ ਡਿਜ਼ਾਇਨ ਕੀਤਾ ਤੇ ਕਿਹਾ ਕਿ ਨਵੀਂ ਆਬਾਦੀ ਸਬੰਧੀ ਸਫਲ ਪ੍ਰੀਖਣ ਕਰਨਾ ਚੰਗੀ ਖ਼ਬਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕੋਵਿਡ -19 ਨੂੰ ਦੁਨੀਆ ਤੋਂ ਖਤਮ ਕਰਨ ‘ਚ ਮਦਦ ਕਰੇਗਾ। ਹੁਣ ਫਰਮ ਇਸ ਟੈਸਟ ਦੇ ਅੰਕੜਿਆਂ ਨੂੰ ਯੂਐਸ ਐਫ ਡੀ ਏ ਅਤੇ ਹੋਰ ਮਾਹਰਾਂ ਲਈ ਉਪਲਬਧ ਕਰਵਾਏਗੀ। ਇਸਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਵਿਸਥਾਰਤ ਅਧਿਐਨ ਕੀਤਾ ਜਾਵੇਗਾ।
ਇਸਤੋਂ ਇਲਾਵਾ ਡੇਟਾ ਸੇਫਟੀ ਮਾਨੀਟਰਿੰਗ ਬੋਰਡ ਨੇ ਯੂਰਪ ‘ਚ ਟੀਕਾਕਰਨ ਦੇ ਕੁਝ ਮਾਮਲਿਆਂ ‘ਚ ਖੂਨ ਦੇ ਜੰਮਣ ਸਬੰਧੀ ਚਿੰਤਾ ਪ੍ਰਗਟ ਕੀਤੀ ਸੀ। ਤਾਜ਼ਾ ਟੈਸਟ ‘ਚ 21,583 ਵਿਅਕਤੀਆਂ ਨੇ ਖੁਰਾਕ ਲੈਣ ਵਾਲੇ ਸੇਰਬ੍ਰਲ ਵੇਨਸ ਸਾਈਨਸ ਥ੍ਰੋਮਬੋਸਿਸ ਦਾ ਕਾਰਨ ਬੋਰਡ ਦੁਆਰਾ ਟੈਸਟ ਕੀਤੇ ਗਏ ਸਨ। ਉਸਨੂੰ ਕੋਈ ਕੇਸ ਨਹੀਂ ਮਿਲਿਆ।