ਇਰਾਨ ਦੇ ਨਵੇਂ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਜੋਅ ਬਾਇਡਨ ਨੂੰ ਮਿਲਣ ਤੋਂ ਕੀਤਾ ਇਨਕਾਰ,ਪ੍ਰਮਾਣੂ ਸਮਝੌਤੇ ਦੀ ਉਲੰਘਣਾ ਦਾ ਲਾਇਆ ਦੋਸ਼

TeamGlobalPunjab
2 Min Read

ਤਹਿਰਾਨ  : ਈਰਾਨ ‘ਚ ਬੇਸ਼ੱਕ ਸੱਤਾ ਬਦਲਣ ਜਾ ਰਹੀ ਹੈ, ਪਰ ਅਮਰੀਕਾ ਪ੍ਰਤੀ ਇਸ ਦੇਸ਼ ਦੇ ਰੁਖ਼ ‘ਚ ਕੋਈ ਬਦਲਾਅ ਆਉਣ ਦਾ ਸੰਕੇਤ ਨਹੀਂ ਦਿਖਾਈ ਦੇ ਰਿਹਾ। ਇਰਾਨ ਦੇ ਨਵ-ਨਿਯੁਕਤ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਨਹੀਂ ਮਿਲਣਾ ਚਾਹੁੰਦੇ।  ਉਨ੍ਹਾਂ ਕਿਹਾ ਕਿ  ਯੂਰਪੀ ਯੂਨੀਅਨ (ਈਯੂ) ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ‘ਚ ਨਾਕਾਮ ਰਹੀ ਹੈ। ਅਮਰੀਕਾ ਤੇ ਈਯੂ ਨੂੰ ਪਰਮਾਣੂ ਸਮਝੌਤੇ ਤਹਿਤ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ।

ਇਰਾਨ ‘ਚ ਰਾਸ਼ਟਰਪਤੀ ਅਹੁਦੇ ਦੀ ਚੋਣ ‘ਚ ਦੇਸ਼ ਦੇ ਸਰਵਉੱਚ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੇ ਕੱਟਰ ਸਮਰਥਕ ਤੇ ਕੱਟੜਪੰਥੀ ਨਿਆਂਪਾਲਿਕਾ ਮੁਖੀ ਇਬਰਾਹਿਮ ਰਈਸੀ ਨੇ ਸ਼ੀਨਵਾਰ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।

ਰਈਸੀ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਚੋਣਾਂ ’ਚ ਭਾਰੀ ਬਹੁਮੱਤ ਨਾਲ ਜਿੱਤ ਹਾਸਲ ਕੀਤੀ, ਨੇ  ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ਉਹ ਤਹਿਰਾਨ ਦੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ‘ਤੇ ਸਮਝੌਤਾ ਨਹੀਂ ਕਰਨਾ ਚਾਹੁੰਦੇ ਹਨ, ਨਾ ਹੀ ਖੇਤਰੀ ਮਿਲੀਸ਼ੀਆ ਦੇ ਮੁੱਦੇ ‘ਤੇ ਵਾਰਤਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਰਾਨ ਖ਼ਿਲਾਫ਼ ਸਾਰੀਆਂ ਸਖ਼ਤ ਪਾਬੰਦੀਆਂ ਵਾਪਸ ਲੈਣ ਲਈ ਅਮਰੀਕਾ ਪਾਬੰਦ ਹੈ।’ ਸਾਲ 2015 ‘ਚ ਈਰਾਨ ਨੇ ਅਮਰੀਕਾ ਸਮੇਤ ਛੇ ਮਹਾਸ਼ਕਤੀਆਂ ਨਾਲ ਪਰਮਾਣੂ ਸਮਝੌਤਾ ਕੀਤਾ ਸੀ। 2018 ‘ਚ ਤੱਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਮਝੌਤੇ ਤੋਂ ਆਪਣੇ ਦੇਸ਼ ਨੂੰ ਵੱਖ ਕਰ  ਲਿਆ ਸੀ ਤੇ ਤਹਿਰਾਨ ‘ਤੇ ਕਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਤੋਂ ਬਾਅਦ ਦੋਵਾਂ ‘ਚ ਤਣਾਅ ਵਧ ਗਿਆ।

ਬਾਇਡਨ ਨਾਲ ਮੁਲਕਾਤ ਬਾਰੇ ਰਈਸੀ ਨੇ ਕਿਹਾ, ‘ਨਹੀਂ।’ ਚੋਣਾਂ ਦੌਰਾਨ ਪ੍ਰਚਾਰ ਮੌਕੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਬਦੁੱਲਾ ਨਾਸਿਰ ਹਿੰਮਤੀ ਨੇ ਕਿਹਾ ਸੀ ਕਿ ਰਈਸੀ ਵੱਲੋਂ ਬਾਇਡਨ ਨਾਲ ਮੁਲਕਾਤ ਕਰਨ ਦੀ ਸੰਭਾਵਨਾ ਹੈ।ਰਈਸ ਨੂੰ ਜਦੋਂ ਪੁੱਛਿਆ ਗਿਆ ਕਿ ਕੀ 1988 ਵਿਚ ਲਗਭਗ 5 ਹਜ਼ਾਰ ਲੋਕਾਂ ਦੇ ਕਤਲੇਆਮ ਵਿਚ ਇਹ ਸ਼ਾਮਲ ਸਨ ਤਾਂ ਉਨ੍ਹਾਂ ਨੇ ਖੁਦ ਨੂੰ ‘ਮਨੁੱਖੀ ਅਧਿਕਾਰਾਂ ਦਾ ਰੱਖਿਅਕ’ ਦੱਸਿਆ।

- Advertisement -

Share this Article
Leave a comment