ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਦੁਨੀਆਂ ਲਈ ਆਸਟਰੇਲੀਆ ਤੋਂ ਰਾਹਤ ਤੇ ਉਮੀਦ ਭਰੀ ਖਬਰ ਆਈ ਹੈ। ਆਸਟ੍ਰੇਲੀਆ ਦੀ ਸੀਐਸਐਲ ਲਿਮੀਟਿਡ ਕੰਪਨੀ ਨੇ ਆਕਸਫੋਰਡ-ਐਸਟਰਾਜ਼ੇਨੇਕਾ ਦੀ ਕੋਰੋਨਾ ਵਾਇਰਸ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਆਸਟਰੇਲੀਆਈ ਮੀਡੀਆ ਨੇ ਦਾਅਵਾ ਕੀਤਾ ਕਿ ਸੋਮਵਾਰ ਤੱਕ ਕੰਪਨੀ ਵੈਕਸੀਨ ਦੀਆਂ ਤਿੰਨ ਕਰੋੜ ਖ਼ੁਰਾਕਾਂ ਦੇ ਉਤਪਾਦਨ ਦੇ ਦਾਇਰੇ ਵਿੱਚ ਪਹੁੰਚ ਗਈਆਂ ਹਨ।
ਸਿਡਨੀ ਦੇ 2-ਜੀਬੀ ਰੇਡੀਓ ਦੇ ਮੁਤਾਬਕ ਆਸਟਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਇਸ ਦੀ ਪੁਸ਼ਟੀ ਕੀਤੀ ਹੈ ਹੰਟ ਨੇ 2-ਜੀਬੀ ਰੇਡੀਓ ਨੂੰ ਕਿਹਾ, ਆਕਸਫੋਰਡ-ਐਸਟਰਾਜ਼ੇਨੇਕਾ ਦੀ ਵੈਕਸੀਨ ਦਾ ਟੀਕਾਕਰਨ ਸਵੈ ਇੱਛੁਕ ਹੋਵੇਗਾ ਪਰ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਨੂੰ ਲੈਣ ਲਈ ਪ੍ਰੋਤਸਾਹਿਤ ਕਰਾਂਗੇ। ਸਾਨੂੰ ਵਿਸ਼ਵਾਸ ਹੈ ਕਿ ਆਸਟ੍ਰੇਲੀਆਈ ਜਨਸੰਖਿਆ ਦੇ ਹਿਸਾਬ ਨਾਲ ਸਾਡੇ ਕੋਲ ਬਹੁਤ ਜ਼ਿਆਦਾ ਵੈਕਸੀਨ ਹੈ।
ਸਿਹਤ ਮੰਤਰੀ ਦੇ ਮੁਤਾਬਕ ਮਾਰਚ ਵਿੱਚ ਆਮ ਲੋਕਾਂ ਨੂੰ ਇਸ ਦੀ ਖੁਰਾਕ ਮਿਲਣੀ ਸ਼ੁਰੂ ਹੋ ਜਾਵੇਗੀ। ਆਕਸਫੋਰਡ-ਐਸਟਰਾਜ਼ੇਨੇਕਾ ਦੀ ਵੈਕਸੀਨ ਨੂੰ ਹਾਲੇ ਵੀ ਆਸਟਰੇਲੀਆ ਦੇ ਮੈਡੀਕਲ ਪ੍ਰਸ਼ਾਸਨ ਵਲੋਂ ਮੰਜ਼ੂਰੀ ਦਿੱਤੇ ਜਾਣ ਦੀ ਜ਼ਰੂਰਤ ਹੈ। ਇਸ ਸਾਲ ਦੇ ਅੰਤ ਤੱਕ ਵੈਕਸੀਨ ਦੇ ਤੀਸਰੇ ਪੜਾਅ ਦਾ ਮੈਡੀਕਲ ਪ੍ਰੀਖਣ ਪੂਰਾ ਹੋਣ ਦੀ ਉਮੀਦ ਹੈ।