ਨਿਊਜ਼ ਡੈਸਕ: ਅੱਤਵਾਦੀ ਹਮਲੇ ਤੋਂ ਬਾਅਦ ਫਰਾਂਸ ਨੇ ਦੱਖਣੀ ਅਫ਼ਰੀਕਾ ਦੇ ਦੇਸ਼ ਮਾਲੀ ‘ਚ ਵੱਡੀ ਕਾਰਵਾਈ ਕੀਤੀ ਹੈ। ਫਰਾਂਸ ਨੇ ਮਾਲੀ ‘ਚ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਜਿਸ ਵਿੱਚ ਲਗਭਗ 50 ਅੱਤਵਾਦੀਆਂ ਦੇ ਮਾਰੇ ਜਾਣ ਕੀ ਖ਼ਬਰ ਹੈ। ਫਰਾਂਸ ਨੇ ਇਹ ਹਮਲਾ ਸੋਮਵਾਰ ਨੂੰ ਮਿਰਾਜ਼ ਫਾਈਟਰ ਜੈੱਟ ਜ਼ਰੀਏ ਕੀਤਾ ਸੀ। ਇਸ ਤੋਂ ਪਹਿਲਾਂ ਫਰਾਂਸ ਨੇ ਡ੍ਰੋਨ ਜ਼ਰੀਏ ਮਾਲੀ ‘ਚ ਅੱਤਵਾਦੀਆਂ ਦੇ ਟਿਕਾਣਿਆਂ ਦੀ ਰੇਕੀ ਕੀਤੀ ਸੀ।
ਫਰਾਂਸ ਦੀ ਆਰਮੀ ਨੇ ਜਿਸ ਥਾਂ ‘ਤੇ ਇਹ ਹਮਲਾ ਕੀਤਾ ਉਸ ਖੇਤਰ ਨੂੰ ਅੱਤਵਾਦੀਆਂ ਨੇ ਆਪਣੇ ਕਬਜ਼ੇ ‘ਚ ਲਿਆ ਹੋਇਆ ਸੀ। ਜਿਸ ਦੌਰਾਨ ਫਰਾਂਸ ਨੇ ਫਾਇਟਰ ਜੈੱਟ ਰਾਹੀ ਇਹਨਾਂ ਟਿਕਾਣਿਆ ਨੂੰ ਤਬਾਹ ਕਰ ਦਿੱਤਾ। ਇਸ ਇਲਾਕੇ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਵੱਡੀ ਗਿਣਤੀ ‘ਚ ਹਥਿਆਰ ਵੀ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਅੱਤਵਾਦੀਆਂ ਦੀਆਂ 30 ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ।