ਤਬਲੀਗੀ ਜਮਾਤ ਨਾਲ ਜੁੜੇ 2,000 ਤੋਂ ਜ਼ਿਆਦਾ ਵਿਦੇਸ਼ੀਆਂ ਨੂੰ 10 ਸਾਲ ਲਈ ਕੀਤਾ ਬਲੈਕਲਿਸਟ

TeamGlobalPunjab
1 Min Read

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਤਬਲੀਗੀ ਜਮਾਤ ਦੇ ਕੁਲ 2,000 ਤੋਂ ਜ਼ਿਆਦਾ ਵਿਦੇਸ਼ੀ ਮੈਬਰਾਂ ਨੂੰ ਬਲੈਕਲਿਸਟ ਕਰ ਦਿੱਤਾ। ਇਹ ਸਾਰੇ ਅਗਲੇ ਦਸ ਸਾਲਾਂ ਤੱਕ ਭਾਰਤ ਨਹੀਂ ਆ ਸਕਣਗੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨਾਗਰਿਕ ਟੂਰਿਸਟ ਵੀਜ਼ਾ ‘ਤੇ ਭਾਰਤ ਆਕੇ ਤਬਲੀਗੀ ਜਮਾਤ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਏ ਸਨ। ਇਨਾਂ ਨਾਗਰਿਕਾਂ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਲਈ 10 ਸਾਲ ਲਈ ਬੈਨ ਕੀਤਾ ਗਿਆ।

ਦਰਅਸਲ , ਕੋਰੋਨਾ ਸੰਕਟ ਦੌਰਾਨ ਦਿੱਲੀ ਦੇ ਨਿਜਾਮੁੱਦੀਨ ਮਰਕਜ਼ ਵਿੱਚ ਇੱਕ ਜਲਸੇ ਵਿੱਚ ਸ਼ਾਮਲ ਹੋਣ ਲਈ ਵਿਦੇਸ਼ੀ ਨਾਗਰਿਕ ਵੀ ਪੁੱਜੇ ਸਨ। ਇਸ ਜਲਸੇ ਵਿੱਚ ਸ਼ਾਮਲ ਜਦੋਂ ਕੁੱਝ ਲੋਕਾਂ ਨੂੰ ਕੋਰੋਨਾ ਹੋਇਆ ਅਤੇ ਕੁੱਝ ਦੀ ਜਾਨ ਚੱਲੀ ਗਈ ਤਾਂ ਤਬਲੀਗੀ ਜਮਾਤ ਦੇ ਪ੍ਰੋਗਰਾਮ ਦੀ ਜਾਣਕਾਰੀ ਮਿਲੀ। ਇਸ ਦੇ ਨਾਲ ਜਮਾਤ ਵਿੱਚ ਸ਼ਾਮਲ ਹੋਣ ਲਈ ਵਿਦੇਸ਼ ਤੋਂ ਆਉਣ ਵਾਲੇ ਨਾਗਰਿਕਾਂ ਦੀ ਚਾਲਬਾਜੀ ਵੀ ਫੜੀ ਗਈ ਹੈ।

ਤਬਲੀਗੀ ਜਮਾਤ ਨਾਲ ਜੁੜੇ ਲੋਕਾਂ ਦੀ ਟ੍ਰੇਸਿੰਗ ਦੇ ਦੌਰਾਨ ਕੁੱਝ ਵਿਦੇਸ਼ੀ ਨਾਗਿਰਕ ਫੜੇ ਗਏ। ਜਦੋਂ ਇਹਨਾਂ ਦੀ ਜਾਂਚ ਕੀਤੀ ਗਈ ਤਾਂ ਤਮਾਮ ਜਮਾਤੀਆਂ ਦੇ ਕੋਲੋਂ ਟੂਰਿਸਟ ਵੀਜ਼ਾ ਬਰਾਮਦ ਹੋਏ। ਇਸ ਤੋਂ ਪਤਾ ਚਲਿਆ ਕਿ ਵਿਦੇਸ਼ੀ ਨਾਗਰਿਕ ਟੂਰਿਸਟ ਵੀਜ਼ਾ ‘ਤੇ ਭਾਰਤ ਆਉਂਦੇ ਹਨ ਅਤੇ ਇੱਥੇ ਮਜ਼ਹਬੀ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਸਨ ।

Share this Article
Leave a comment