Home / News / ਮਿਆਂਮਾਰ ’ਚ ਫ਼ੌਜ ਦਾ ਜਹਾਜ਼ ਕਰੈਸ਼, 12 ਲੋਕਾਂ ਦੀ ਮੌਤ

ਮਿਆਂਮਾਰ ’ਚ ਫ਼ੌਜ ਦਾ ਜਹਾਜ਼ ਕਰੈਸ਼, 12 ਲੋਕਾਂ ਦੀ ਮੌਤ

ਮਿਆਂਮਾਰ: ਸ਼ਹਿਰ ਦੀ ਫਾਇਰ ਸਰਵਿਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਿਚ ਕਿਹਾ, 10 ਜੂਨ 2021 ਵੀਰਵਾਰ ਨੂੰ ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਨੇੜੇ ਇਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ 12 ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੁਰੱਖਿਆ ਬਲ ਮੌਕੇ ’ਤੇ ਪਹੁੰਚ ਗਏ ਹਨ।ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਾਂਡਲੇ ਖੇਤਰ ਦੇ ਪਾਇਨ ਊ ਲਵਿਨ ਵਿਚ ਇਕ ਬਿਜਲੀ ਅਤੇ ਇਸਪਾਤ ਪਲਾਂਟ ਵਿਚਕਾਰ 16 ਸੀਟਾਂ ਵਾਲਾ ਜਹਾਜ਼ ਕਰੈਸ਼ ਹੋਇਆ। ਮ੍ਰਿਤਕਾਂ ਵਿਚ ਸੀਨੀਅਰ ਮਿਲਟਰੀ ਅਧਿਕਾਰੀ ਵੀ ਸ਼ਾਮਲ ਸਨ। ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ਵਿਚ ਜ਼ਮੀਨ ‘ਤੇ 8 ਲੋਕ ਜ਼ਖਮੀ ਵੀ ਹੋਏ ਹਨ। ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਰਾਜ ਪ੍ਰਸ਼ਾਸਨ ਪਰੀਸ਼ਦ ਦੇ ਸੂਚਨਾ ਦਲ ਦੇ ਮੇਜਰ ਜਨਰਲ ਜ਼ੌਅ ਮਿਨ ਟੁਨ ਨੇ ਦੱਸਿਆ ਕਿ ਇਸ ਜਹਾਜ਼ ਵਿਚ 16 ਲੋਕ ਸਵਾਰ ਸਨ। ਰਾਜਧਾਨੀ ਸ਼ਹਿਰ ਨੇ ਪਾਏ ਤਾਵ ਤੋਂ ਪਾਇਨ ਊ ਲਵਿਨ ਜਾ ਰਿਹਾ ਮਿਲਟਰੀ ਜਹਾਜ਼ ਕਰੀਬ 8 ਵਜੇ ਮਾਂਡਲੇ ਖੇਤਰ ਦੇ ਪਾਇਨ ਊ ਲਵਿਨ ਵਿਚ ਹਾਦਸਾਗ੍ਰਸਤ ਹੋ ਗਿਆ। ਮੇਜਰ ਨੇ ਦੱਸਿਆ ਕਿ ਹਾਲੇ ਤੱਕ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਦੀ ਜਾਣਕਾਰੀ ਨਹੀਂ ਮਿਲ ਸਕੀ।

Check Also

ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ 75 ਪੀ.ਐਸ.ਏ. ਪਲਾਂਟ ਲਗਾਏ ਜਾਣਗੇ : ਮੁੱਖ ਸਕੱਤਰ

ਚੰਡੀਗੜ੍ਹ : ‘ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ …

Leave a Reply

Your email address will not be published. Required fields are marked *