ਕੋਰੋਨਾ ਵੈਕਸੀਨ ਕਿਵੇਂ ਮਿਲੇਗੀ ਮੁਫ਼ਤ, ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ

TeamGlobalPunjab
2 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਵੈਕਸੀਨ ਦੀ ਵੰਡ ਦੇਸ਼ ਦੇ 14 ਸ਼ਹਿਰਾਂ ਵਿੱਚ ਕਰ ਦਿੱਤੀ ਗਈ। ਅੱਜ ਵੀ ਜਿਹੜੇ ਸੂਬਿਆਂ ‘ਚ ਟੀਕੇ ਪਹੁੰਚਣੇ ਸਨ ਸਾਵਧਾਨੀ ਨਾਲ ਪਹੁੰਚਾ ਦਿੱਤੇ ਗਏ। ਜੰਮੂ ਕਸ਼ਮੀਰ ਨੂੰ ਵੀ ਪਹਿਲੇ ਗੇੜ ਲਈ ਵੈਕਸੀਨ ਦੇ ਟੀਕੇ ਪਹੁੰਚਾ ਦਿੱਤੇ ਹਨ। ਓਧਰ ਪੰਜਾਬ ਵਿੱਚ ਬੀਤੇ ਦਿਨ ਹੀ ਵੈਕਸੀਨ ਪਹੁੰਚ ਗਈ ਸੀ। ਜਿਸ ਨੂੰ ਚੰਡੀਗੜ੍ਹ ਦੇ ਸੈਕਟਰ 24 ਵਿੱਚ ਬਣਾਏ ਕੋਲਡ ਸਟੋਰ ਸੈਂਟਰ ਵਿੱਚ ਰੱਖਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ 1.60 ਲੱਖ ਸਿਹਤ ਵਿਭਾਗ ਦੇ ਕਰਮਚਾਰੀ ਹਨ। ਪੰਜਾਬ ਕੋਲ 2.04 ਲੱਖ ਵੈਕਸੀਨ ਦੀ ਡੋਜ਼ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਬਲਬੀਰ ਸਿੱਧੂ ਨੇ ਕਿਹਾ ਕਿ ਸਾਡੇ ਪੋਰਟਲ ‘ਤੇ ਰਜਿਸਟਰ ਕਰਨ ਵਾਲੇ ਸਾਰੇ ਲੋਕਾਂ ਨੂੰ ਇਹ ਟੀਕਾ ਮੁਫਤ ਦਿੱਤਾ ਜਾਵੇਗਾ। ਹਾਲਾਂਕਿ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਪਹਿਲੇ ਗੇੜ ਵਿੱਚ ਲੱਗਣ ਵਾਲੇ ਟੀਕੇ ਲਈ ਕੇਂਦਰ ਸਰਕਾਰ ਖਰਚ ਚੁੱਕੇਗੀ। ਪਹਿਲੇ ਫੇਜ਼ ਵਿੱਚ ਤਿੰਨ ਕਰੋੜ ਹੈੱਲਥ ਵਰਕਰ, ਫਰੰਟਲਾਈਨ ਵੌਰੀਅਰ ਹਨ। ਇਸ ਤੋਂ ਬਾਅਦ ਟੀਕੇ ਦੀ ਕੀਮਤ 200 ਰੁਪਏ ਹੈ ਅਤੇ ਜੀਐਸਟੀ ਲਗਾ ਕੇ ਇਸ ਦੀ ਕੀਮਤ 210 ਰੁਪਏ ਹੋ ਜਾਵੇਗੀ।

16 ਜਨਵਰੀ ਨੂੰ ਦੇਸ਼ ਵਿੱਚ ਕੋਰੋਨਾਵਾਇਰਸ ਦੀ ਵੈਕਸੀਨ ਦਾ ਟੀਕਾਕਰਨ ਸ਼ੁਰੂ ਹੋਵੇਗਾ। ਪਹਿਲੇ ਗੇੜ ਲਈ ਪੰਜਾਬ, ਚੰਡੀਗੜ੍ਹ ਸਮਤੇ 14 ਸੂਬਿਆਂ ਵਿੱਚ ਟੀਕਾ ਲਗਾਇਆ ਜਾਵੇਗਾ। ਪੰਜਾਬ ਵੀ ਇਸ ਦੇ ਲਈ ਤਿਆਰ ਹੈ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਣ ਦੀ ਸੁਰੂਆਤ ਲਈ ਹਰੇਕ ਜ਼ਿਲੇ ਵਿੱਚ 5 ਸਥਾਨਾਂ ਦੀ ਚੋਣ ਕੀਤੀ ਗਈ ਹੈ ਜਿਥੇ ਹਰੇਕ ਸਥਾਨ ‘ਤੇ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਹਸਪਤਾਲ ਐਸ.ਏ.ਐਸ.ਨਗਰ ਅਤੇ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਨਾਲ ਦੋ ਸ਼ੈਸ਼ਨ ਸਾਈਟਾਂ ਦਾ ਸਿੱਧਾ ਪ੍ਰਸਾਰਣ/ਵੈਬਕਾਸਟ ਕੀਤਾ ਜਾਵੇਗਾ।

Share this Article
Leave a comment