ਵਿਲ ਸਮਿਥ ਨੂੰ ਕ੍ਰਿਸ ਰੌਕ ਨੂੰ ਥੱਪੜ ਮਾਰਨਾ ਪਿਆ ਭਾਰੀ, ਹੁਣ ਆਸਕਰ ਅਕੈਡਮੀ ਕਰ ਰਹੀ ਹੈ ਇਹ ਕਾਰਵਾਈ

TeamGlobalPunjab
3 Min Read

ਲਾਸ ਐਂਜਲਸ- ਵਿਲ ਸਮਿਥ  ਦਾ 94ਵੇਂ ਅਕੈਡਮੀ ਐਵਾਰਡਜ਼ ਦੌਰਾਨ ਕਾਮੇਡੀਅਨ ਕ੍ਰਿਸ ਰੌਕ ਨੂੰ ਜਨਤਕ ਥੱਪੜ ਮਾਰਨਾ ਹੁਣ ਮਹਿੰਗਾ ਪੈ ਸਕਦਾ ਹੈ ਕਿਉਂਕਿ ਆਸਕਰ ਅਕੈਡਮੀ ਨੇ ਹਾਲੀਵੁੱਡ ਅਦਾਕਾਰ ਅਤੇ ਆਸਕਰ ਜੇਤੂ ਵਿਲ ਸਮਿਥ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਅਕੈਡਮੀ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਸਵੀਕਾਰ ਨਹੀਂ ਕਰਦੀ।

ਵਿਲ ਸਮਿਥ  ਨੇ 27 ਮਾਰਚ ਨੂੰ ਲਾਸ ਏਂਜਲਸ ਦੇ ਡੌਲਬੀ ਥੀਏਟਰ ਵਿੱਚ ਹੋਏ ਆਸਕਰ ਸਮਾਰੋਹ ਵਿੱਚ ਪਤਨੀ ਜੇਡਾ ਪਿੰਕੇਟ ਸਮਿਥ ਦੇ ਵਾਲਾਂ ਦੇ ਝੜਨ ਦੀ ਸਮੱਸਿਆ ‘ਤੇ ਹੋਸਟ ਕ੍ਰਿਸ ਰੌਕ ਦੇ ਮਜ਼ਾਕ ‘ਤੇ ਵਿਲ ਸਮਿਥ ਗੁੱਸੇ ਨਾਲ ਲਾਲ ਹੋ ਗਏ ਅਤੇ ਉਨ੍ਹਾਂ ਨੇ ਰੌਕ ਦੇ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਥੱਪੜ ਤੋਂ ਬਾਅਦ ਉਸ ਨੂੰ ਬੈਸਟ ਐਕਟਰ ਦਾ ਐਵਾਰਡ ਮਿਲਿਆ, ਉਸ ਨੇ ਸਟੇਜ ‘ਤੇ ਆਪਣੀ ਹਰਕਤ ਲਈ ਮੁਆਫੀ ਮੰਗੀ ਅਤੇ ਫਿਰ ਸੋਸ਼ਲ ਮੀਡੀਆ ‘ਤੇ ਵੀ ਇੱਕ ਲੰਬੀ ਪੋਸਟ ਲਿਖ ਕੇ ਮੁਆਫੀ ਮੰਗੀ ਪਰ ਲੱਗਦਾ ਹੈ ਕਿ ਆਸਕਰ ਅਕੈਡਮੀ ਇਸ ਘਟਨਾ ਤੋਂ ਬਾਅਦ ਉਸ ਨੂੰ ਮੁਆਫ ਕਰਨ ਦੇ ਮੂਡ ਵਿੱਚ ਨਹੀਂ ਹੈ।

ਇਸ ਘਟਨਾ ਤੋਂ ਬਾਅਦ ਹੀ ਅਕੈਡਮੀ ਵੱਲੋਂ ਸਪੱਸ਼ਟ ਕੀਤਾ ਗਿਆ ਸੀ ਕਿ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਵਿਲ ਸਮਿਥ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਹੁਣ ਇਹ ਮਾਮਲਾ ਅਕੈਡਮੀ ਦੇ ਧਿਆਨ ਵਿੱਚ ਲਿਆ ਗਿਆ ਹੈ। ਅਕੈਡਮੀ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਘਟਨਾ ਤੋਂ ਬਾਅਦ ਵਿਲ ਸਮਿਥ ਨੂੰ ਪ੍ਰੋਗਰਾਮ ਛੱਡਣ ਲਈ ਕਿਹਾ ਗਿਆ ਸੀ ਪਰ ਵਿਲ ਸਮਿਥ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਤੋਂ ਇੱਕ ਦਿਨ ਬਾਅਦ, ਯਾਨੀ 28 ਮਾਰਚ ਨੂੰ, ਅਕੈਡਮੀ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਉਹ ਵਿਲ ਸਮਿਥ ਦੀਆਂ ਕਾਰਵਾਈਆਂ ਦੀ ਨਿੰਦਾ ਕਰਦੀ ਹੈ। ਅਧਿਕਾਰਤ ਜਾਂਚ ਦਾ ਐਲਾਨ ਕਰਦੇ ਹੋਏ, ਅਕੈਡਮੀ ਨੇ ਕਿਹਾ ਕਿ ਅਸੀਂ ਅਧਿਕਾਰਤ ਤੌਰ ‘ਤੇ ਘਟਨਾ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਅਗਲੇਰੀ ਕਾਰਵਾਈ ਕਰਾਂਗੇ ਅਤੇ ਸਾਡੇ ਨਿਯਮਾਂ, ਮਾਪਦੰਡਾਂ ਅਤੇ ਕੈਲੀਫੋਰਨੀਆ ਦੇ ਕਾਨੂੰਨ ਦੇ ਅਨੁਸਾਰ ਅੱਗੇ ਦੀ ਕਾਰਵਾਈ ਕਰਾਂਗੇ ਅਤੇ ਨਤੀਜਿਆਂ ਦਾ ਪਤਾ ਲਗਾਵਾਂਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment