ਪੰਜਾਬ ਐਗਰੋ ਦਾ ਨਵਾਂ ਉਪਰਾਲਾ: ਜੈਵਿਕ ਸਬਜ਼ੀਆਂ ਹੁਣ ਤੁਹਾਡੇ ਦਰਵਾਜ਼ੇ ‘ਤੇ

TeamGlobalPunjab
3 Min Read

ਚੰਡੀਗੜ੍ਹ: ਸੂਬੇ ਅੰਦਰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਪੰਜਾਬ ਐਗਰੋਂ ਵੱਲੋਂ ਵਿਸ਼ੇਸ ਉਪਰਾਲਾ ਕੀਤਾ ਗਿਆ ਹੈ। ਪੰਜਾਬ ਐਗਰੋ ਵੱਲੋਂ ਲੋਕਾਂ ਨੂੰ ਜੈਵਿਕ ਸਬਜ਼ੀਆਂ ਘਰ-ਘਰ ਪਹੁੰਚਾਉਣ ਦਾ ਉਦੱਮ ਚੁੱਕਿਆ ਹੈ। ਜਿਸ ਲਈ ਐਗਰੋ ਵਲੋਂ ਨਵੀ ਐਪ ਲਾਂਚ ਕੀਤੀ ਗਈ ਹੈ। ਜਿਸ ਰਾਹੀਂ ਪੰਜਾਬ ਐਗਰੋਂ ਐਪ ਦੇ ਆਡਰ ਪ੍ਰਾਪਤ ਕਰਦੇ ਹੋਏ ਲੋਕਾਂ ਨੂੰ ਜੈਵਿਕ ਸਬਜੀਆਂ ਘਰ-ਘਰ ਪਹੁੰਚਾਵੇਗਾ।

ਪੰਜਾਬ ਐਗਰੋਂ ਵੱਲੋਂ ਵੀਰਵਾਰ ਨੂੰ shop.fiveriverspb.com ਨਾਂ ਦੀ ਐਪ ਲਾਂਚ ਕੀਤੀ ਗਈ ਹੈ।ਜਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੀਆਂ ਸਬਜੀਆਂ ਖਰੀਦੀਆਂ ਜਾ ਸਕਦੀਆਂ ਹਨ।ਜਾਣਕਾਰੀ ਅਨੁਸਾਰ ਇਸ ਐਪ ‘ਤੇ ਮਿਲਣ ਵਾਲੀ ਹਰ ਇਕ ਵਸਤੂ ਜੈਵਿਕ ਹੋਵੇਗੀ ਅਤੇ ਸ਼ੁੱਧ ਹੋਣਗੇ।ਇਹ ਪਦਾਰਥ ਕਿਸੇ ਵੀ ਤਰ੍ਹਾਂ ਦੇ ਹਾਨੀਕਾਰਕ ਤੱਤਾਂ ਤੋਂ ਪੂਰੀ ਤਰ੍ਹਾਂ ਹੋਣਗੇ।ਕਾਬਲੇਗੌਰ ਹੈ ਕਿ ਅਜੌਕੇ ਸਮੇਂ ਜਿਸ ਤਰ੍ਹਾਂ ਨਾਲ ਮਿਲਾਵਟੀ ਵਸਤੂਆਂ ਦਾ ਸੇਵਨ ਕਰਕੇ ਲੋਕਾਂ ਦੀ ਸਿਹਤ ਨਾਲ ਹੁੰਦੇ ਖਿਲਵਾੜ ਨੂੰ ਬਚਾਉਣ ਲਈ ਪੰਜਾਬ ਐਗਰੋ ਵੱਲੋਂ ਐਪ ਲਾਂਚ ਕਰਕੇ ਲੋਕਾਂ ਨੂੰ ਜੈਵਿਕ ਸਬਜ਼ੀਆਂ ਪਹੁੰਚਾਉਣ ਦਾ ਕੀਤੇ ਉਪਰਾਲੇ ਦੀ ਹਰ ਪਾਸੇ ਪ੍ਰਸੰਸਾ ਕੀਤੀ ਰਹੀ ਹੈ।

- Advertisement -

ਜਾਣਕਾਰੀ ਅਨੁਸਾਰ ਹਾਲ ਦੀ ਘੜੀ ਪੰਜਾਬ ਐਗਰੋ ਦੀ ਐਪ ‘ਤੇ ਹਾਲ ਦੀ ਘੜ੍ਹੀ ਸਿਰਫ ਉਨ੍ਹਾਂ ਵਸਤੂਆਂ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ।ਜਿੰਨ੍ਹਾਂ ਦੀ ਇਨਸਾਨ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੱਭ ਤੋਂ ਵਧੇਰੇ ਜਰੂਰਤ ਹੁੰਦੀ ਹੈ।ਜ਼ਿਕਰਯੋਗ ਹੈ ਕਿ ਹਾਲ ਦੀ ਘੜ੍ਹੀ ਐਗਰੋ ਦੀ ਅਧਕਾਰਿਤ ਐਪ ‘ਤੇ ਫਲ਼, ਸਬਜ਼ੀਆਂ ਸਮੇਤ ਹੋਰ ਬਹੁਤ ਸਾਰੀਆਂ ਵਸਤੂਆਂ ਖਰੀਦੀਆਂ ਜਾ ਸਕਣਗੀਆਂ

ਕਾਬਲੇਗੌਰ ਹੈ ਕਿ ਪੰਜ ਰਾਈਵਰਜ਼ ਇਕ ਬ੍ਰਾਂਡ ਹੈ ਜੋ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੁਆਰਾ ਪ੍ਰਮੋਟ ਕੀਤਾ ਜਾਂਦਾ ਹੈ।ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦਾ ਉਦੇਸ਼ ਸੂਬੇ ਅੰਦਰ ਖੇਤੀਬਾੜੀ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਦੇ ਹੋਏ ਸੂਬੇ ਕਿਸਾਨਾਂ ਦੀ ਆਰਥਿਕ ਤੌਰ ‘ਤੇ ਨਿਰਭਰ ਬਣਾਉਣਾ ਹੈ।ਪੰਜਾਬ ਐਗੋਂ ਵੱਲੋਂ ਆਪਣੇ ਸਾਰੇ ਹੀ ਪ੍ਰਡੈਕਟਾਂ ਨੂੰ ਇਸ ਢੰਗ ਨਾਲ ਤਿਆਰ ਅਤੇ ਪੈਕ ਕੀਤਾ ਹੈ ਕਿ ਇੰਨ੍ਹਾਂ ਪ੍ਰੋਡੈਕਟਾਂ ਦੀ ਪੌਸ਼ਟਿਕਤਾ ਅਤੇ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਿਆ ਜਾ ਸਕੇ।ਪੰਜਾਬ ਐਗਰੋਂ ਵੱਲੋਂ ਆਪਣੇ ਸਾਰੇ ਪ੍ਰੋਡੈਕਟਾਂ ਦੀ ਪ੍ਰਮਾਣਿਤ ਜੈਵਿਕ ਭੰਡਾਰਨ, ਪ੍ਰੋਸੈਸਿੰਗ ਅਤੇ ਪੈਕਿੰਗ ਦੀ 100 ਫੀਸਦੀ ਗਰੰਟੀ ਲਈ ਜਾਂਦੀ ਹੈ।

ਦੱਸਣਯੋਗ ਹੈ ਕਿ ਜੈਵਿਕ ਪਾਰਦਰਸ਼ਤਾ ਅਤੇ ਸਰਬੋਤਮ ਸਰਟੀਫਿਕੇਟ ਪੱਧਰੀ ਕੁਆਲਟੀ ਉਤਪਾਦਾਂ ਨੂੰ ਯਕੀਨੀ ਬਣਾਉਣ ਲਈ, ਪੰਜਾਬ ਐਗਰੋ ਨੇ ਫਸਲੀ ਯੋਜਨਾਬੰਦੀ ਅਤੇ ਪ੍ਰਬੰਧਨ, ਜਾਣਕਾਰੀ, ਮੁੱਲ ਬਾਰੇ ਤਕਨੀਕੀ ਜਾਣਕਾਰੀ-ਤਕ ਪਹੁੰਚ ਕਰਨ ਲਈ ਕਿਸਾਨੀ ਦੇ ਡੇਟਾਬੇਸ ਨੂੰ ਡਿਜੀਟਲਾਈਜ ਕਰਨ ਲਈ ਇੱਕ ਆਈ.ਟੀ. ਪੋਰਟਲ ਨਾਲ ਹੱਥ ਮਿਲਾਇਆ ਹੈ।ਜਿਸ ਰਾਹੀਂ ਲੋਕਾਂ ਨੂੰ ਜੈਵਿਕ ਪਦਾਰਥ , ਉੱਤਮ ਗੁਣਵੱਕਤਾ ਵਿੱਚ ਮੁਹੱਾਇਆ ਕਰਵਾਏ ਜਾਣਗੇ।

- Advertisement -
Share this Article
Leave a comment