ਓਟਾਵਾ: ਕੈਨੇਡਾ ਦੀ ਫੌਜ ਨੇ ਆਪਣੇ ਅਫਸਰਾਂ ਨੂੰ ਦੇਸ਼ ਭਰ ਵਿੱਚ ਸਥਿਤ ਫੌਜੀ ਬੇਸ ਠਿਕਾਣਿਆਂ, ਸੰਵੇਦਨਸ਼ੀਲ ਇਲਾਕਿਆਂ ਵਿੱਚ ਜਾ ਕੇ Pokémon Go ਗੇਮ ਖੇਡਣ ਦੇ ਆਦੇਸ਼ ਦਿੱਤੇ ਹਨ। ਇਹ ਖੁਲਾਸਾ ਹਾਲ ਹੀ ਵਿੱਚ ਫੌਜ ਵੱਲੋਂ ਭੇਜੇ ਗਏ ਗੁਪਤ ਦਸਤਾਵੇਜਾਂ ਵਿੱਚ ਹੋਇਆ ਹੈ ।
ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਇਸ ਆਨਲਾਈਨ ਗੇਮ ਨੂੰ ਖੇਡਣ ਦੌਰਾਨ ਗੇਮਰਸ ਕੈਨੇਡਾ ਦੇ ਫੌਜੀ ਠਿਕਾਣਿਆਂ’ਚ ਦਾਖਲ ਹੋ ਜਾਂਦੇ ਸਨ। ਹਾਲ ਹੀ ਵਿੱਚ ਕਿੰਗਸਟਨ ਸਥਿਤ ਫੌਜੀ ਅੱਡੇ ਦੇ ਅਫਸਰ ਜੇਫ ਮੋਨਾਘਨ ਨੇ ਈਮੇਲ ਵਿੱਚ ਕਮਿਸ਼ਨਰਾਂ ਨੂੰ ਲਿਖਿਆ ਕਿ ਫੋਰਟ ਫਰੋਨਟੈਨੇਕ ਵਰਗੇ ਸੰਵੇਦਨਸ਼ੀਲ ਇਲਾਕੇ ਵਿੱਚ ਪੋਕੇਜਿਮ ਅਤੇ ਪੋਕੇਸਟਾਪ ਬਣੇ ਹਨ, ਇਹ ਕੀ ਹੈ ?
ਫੌਜ ਨੇ ਇਸ ਤਰ੍ਹਾਂ ਦੇ ਵਰਚੁਅਲ ( ਕਾਲਪਨਿਕ ) ਪੋਕੇਮੋਨ ਤੇ ਥਾਵਾਂ ਦੀ ਪਹਿਚਾਣ ਲਈ ਤਿੰਨ ਅਫਸਰਾਂ ਨੂੰ ਦੇਸ਼ ਭਰ ਵਿੱਚ ਮੌਜੂਦ ਫੌਜੀ ਠਿਕਾਣਿਆਂ ‘ਤੇ ਜਾਕੇ ਇਹ ਗੇਮ ਖੇਡਣ ਦੀ ਜ਼ਿੰਮੇਦਾਰੀ ਦਿੱਤੀ ਹੈ। ਇਨ੍ਹਾਂ ਦੇ ਨਾਲ 12 ਸਾਲ ਦੇ ਲੜਕੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਤਾਂਕਿ ਕੈਰੇਕਟਰਸ ‘ਤੇ ਥਾਵਾਂ ਦੀ ਪਹਿਚਾਣ ਆਸਾਨੀ ਨਾਲ ਹੋ ਸਕੇ ਜਿਸਦੀ ਪੁਸ਼ਟੀ ਫੌਜ ਨੇ ਕੀਤੀ ਹੈ।
ਫੌਜ ਲਈ ਇਹ ਪਰੇਸ਼ਾਨੀ ਦੀ ਗੱਲ ਇਸ ਲਈ ਹੈ ਕਿਉਂਕਿ ਇਸ ਗੇਮ ਨੂੰ ਖੇਡਣ ਲਈ ਕੈਮਰਾ ਅਤੇ ਜੀਪੀਐਸ ਦੀ ਜ਼ਰੂਰਤ ਹੁੰਦੀ ਹੈ, ਸਮਾਰਟਫੋਨ ਦੇ ਜ਼ਰੀਏ ਇਹ ਖੇਡੀ ਜਾਂਦੀ ਹੈ। ਅਜਿਹੇ ਵਿੱਚ ਸੰਵੇਦਨਸ਼ੀਲ ਇਲਾਕਿਆਂ ਦੀਆਂ ਤਸਵੀਰਾਂ ਤੇ ਲੋਕੇਸ਼ਨ ਆਸਾਨੀ ਨਾਲ ਸ਼ੇਅਰ ਹੋ ਜਾਂਦੀਆਂ ਹਨ। ਕੁੱਝ ਘਟਨਾਵਾਂ ਤੋਂ ਬਾਅਦ ਫੌਜ ਨੇ ਸਾਵਧਾਨੀ ਦੇ ਤੌਰ ‘ਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਪੋਕੇਮਾਨ ਕੈਰੇਕਟਰਸ ਦੀ ਭਾਲ ਵਿੱਚ ਲੋਕ ਫੌਜ ਦੇ ਪ੍ਰਤਿਬੰਧਿਤ ਇਲਾਕਿਆਂ ਵਿੱਚ ਜਾਣ ਤੋਂ ਬਚਣ । ਇਸ ਗੇਮ ਵਿੱਚ ਪੂਰੀ ਤਰ੍ਹਾਂ ਖੋਹ ਜਾਣ ਦੇ ਕਾਰਨ ਦੁਰਘਟਨਾਵਾਂ ਵੀ ਹੋ ਚੁੱਕੀ ਹਨ ਇਸ ਲਈ ਇਹ ਗੇਮ ਵਿਵਾਦਾਂ ਵਿੱਚ ਰਹੀ ਹੈ ।