ਨਿਊਯਾਰਕ : ਨਿਊਯਾਰਕ ਦੇ ਇੱਕ ਨਿੱਜੀ ਕਲੱਬ ਅੰਦਰ ਬੀਤੀ ਕੱਲ੍ਹ ਸਵੇਰੇ ਹੋਈ ਧੜ੍ਹਾ ਧੜ੍ਹ ਗੋਲੀਬਾਰੀ ‘ਚ ਘੱਟ ਤੋਂ ਘੱਟ ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧੀ ਪੁਸ਼ਟੀ ਸਥਾਨਕ ਮੀਡੀਆ ਨੇ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਗੋਲੀਬਾਰੀ ਸ਼ਹਿਰ ਦੇ ਬਰੁਕਲਿਨ ਕਲੱਬ ਵਿੱਚ ਹੋਈ ਹੈ ਅਤੇ ਇਸ ਦੌਰਾਨ ਕਈ ਵਿਅਕਤੀ ਜ਼ਖਮੀ ਵੀ ਹੋਏ ਹਨ।
ਰਿਪੋਰਟਾਂ ਮੁਤਾਬਿਕ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਕਰੀਬ 7 ਵਜੇ ਟ੍ਰਿਪਲ ਏ ਐਸੀਸ ਵਿੱਚ ਹੋਈ ਜਿਸ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਵਿੱਚ 6 ਮਰਦ ਅਤੇ ਇੱਕ ਔਰਤ ਦੱਸੇ ਜਾਂਦੇ ਹਨ। ਸਥਾਨਕ ਅਧਿਕਾਰੀਆਂ ਅਨੁਸਾਰ ਇਸ ਗੋਲੀਬਾਰੀ ਦੌਰਾਨ ਚਾਰ ਵਿਅਕਤੀਆਂ ਦੀ ਤੁਰੰਤ ਹੀ ਮੌਤ ਹੋ ਗਈ ਅਤੇ ਤਿੰਨ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।