ਨਿਊਜ਼ ਡੈਸਕ: ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਗੈਂਗਸਟਰ ਲੌਰੈਂਸ ਬਿਸ਼ਨੋਈ ਗੈਂਗ ਦੇ ਇੱਕ ਸਹਿਯੋਗੀ ਨੂੰ ਦੇਸ਼ ਨਿਕਾਲਾ (ਡਿਪੋਰਟ) ਦੇਣ ਦਾ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ। 11 ਜੁਲਾਈ ਨੂੰ ਜਾਰੀ ਕੀਤੇ ਗਏ ਇਸ ਅਧਿਕਾਰਿਤ ਹੁਕਮ ਨੂੰ ਕੈਨੇਡੀਅਨ ਪੁਲਿਸ ਨੇ 29 ਜੁਲਾਈ ਨੂੰ ਜਨਤਕ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਦੀ ਪਛਾਣ ਜਸ਼ਨਦੀਪ ਸਿੰਘ ਵਜੋਂ ਹੋਈ ਹੈ। । ਦੋਸ਼ ਹੈ ਕਿ ਉਸਨੇ 19 ਮਈ, 2025 ਨੂੰ ਸਰੀ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਗੋਲੀਬਾਰੀ ਦੀ ਘਟਨਾ ਵਿੱਚ ਵਰਤੇ ਗਏ ਹਥਿਆਰ ਛੁਪਾਏ ਸਨ।
ਪੰਜਾਬ ਦਾ ਰਹਿਣ ਵਾਲਾ ਜਸ਼ਨਦੀਪ 2022 ਵਿੱਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਪੁਲਿਸ ਦੇ ਸਾਹਮਣੇ ਜਸ਼ਨਦੀਪ ਨੇ ਮੰਨਿਆ ਕਿ ਪਿਤਾ ਨੇ ਕਰਜ਼ਾ ਲੈ ਕੇ ਉਸਨੂੰ ਕੈਨੇਡਾ ਭੇਜਿਆ ਸੀ, ਉਸ ਕੋਲੋਂ ਗਲਤੀ ਹੋ ਗਈ। ਜਸ਼ਨਦੀਪ ਸਿੰਘ ਨੂੰ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ ਨੇ ਲਾਰੈਂਸ ਗੈਂਗ ਨਾਲ ਉਸਦੇ ਕਥਿਤ ਸਬੰਧਾਂ ਕਾਰਨ ਅਯੋਗ ਕਰਾਰ ਦਿੱਤਾ ਹੈ ਅਤੇ ਉਸਨੂੰ ਦੇਸ਼ ਨਿਕਾਲਾ ਦੇਣ ਦਾ ਹੁਕਮ ਸੁਣਾਇਆ ਹੈ।
ਕੈਨੇਡੀਅਨ ਪੁਲਿਸ ਨੇ ਜਸ਼ਨਦੀਪ ਸਿੰਘ ਨੂੰ ਐਡਮੰਟਨ ਵਿੱਚ ਸਰਗਰਮ ਲੌਰੈਂਸ ਗੈਂਗ ਦਾ ਹੇਠਲੇ ਪੱਧਰ ਦਾ ਇੱਕ ਗੁਰਗਾ ਦੱਸਿਆ ਹੈ। ਤਫ਼ਤੀਸ਼ੀ ਅਧਿਕਾਰੀਆਂ ਅਨੁਸਾਰ ਜਸ਼ਨਦੀਪ ਸਿੰਘ, ਅਰਸ਼ਦੀਪ ਸਿੰਘ ਨਾਮ ਦੇ ਇੱਕ ਮੱਧ-ਪੱਧਰੀ ਗੈਂਗ ਆਪਰੇਟਿਵ ਦੇ ਅਧੀਨ ਕੰਮ ਕਰਦਾ ਸੀ, ਜਿਸ ਨੂੰ ਇਸੇ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ। ਪੁਲਿਸ ਅਨੁਸਾਰ ਅਰਸ਼ਦੀਪ ਸਿੱਧਾ ਗੋਲਡੀ ਬਰਾਰ ਨੂੰ ਰਿਪੋਰਟ ਕਰਦਾ ਸੀ, ਜੋ ਉੱਤਰੀ ਅਮਰੀਕਾ ਵਿੱਚ ਬਿਸ਼ਨੋਈ ਸਿੰਡੀਕੇਟ ਦਾ ਮੁੱਖ ਹੈਂਡਲਰ ਮੰਨਿਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

