ਪੈਦਾਵਾਰ ਨਾਲੋਂ ਮੰਡੀਆਂ ‘ਚ 26% ਵੱਧ ਪਹੁੰਚਿਆ ਝੋਨਾ, ਸਰਕਾਰ ਦਾ ਦਾਅਵਾ ਝਾੜ ਵਧਿਆ, ਵਿਰੋਧੀਆਂ ਨੇ ਖੜ੍ਹੇ ਕੀਤੇ ਸਵਾਲ

TeamGlobalPunjab
2 Min Read

ਚੰਡੀਗੜ੍ਹ (ਪ੍ਰਭਜੋਤ ਕੌਰ): ਪੰਜਾਬ ਵਿੱਚ ਝੋਨੇ ਦੀ ਫ਼ਸਲ ਦਾ ਸੀਜ਼ਨ ਚੱਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਫਸਲ ਦੀ ਖਰੀਦ ਕੀਤੇ ਜਾਣ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਵਿੱਚ ਝੋਨੇ ਦੀ ਖਰੀਦ ਪੈਦਾਵਾਰ ਨਾਲੋਂ ਕੀਤੇ ਵੱਧ ਦਰਜ ਕੀਤੀ ਗਈ।

ਦਰਅਸਲ ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਕ 16 ਨਵੰਬਰ ਤਕ ਝੋਨੇ ਦੀ ਫਸਲ ਦੀ ਖਰੀਦ ਸਮੇਤ ਬਾਸਮਤੀ 207 ਲੱਖ ਮੀਟਰਕ ਟਨ ਹੋਈ ਹੈ। ਜਦਕਿ ਪਿਛਲੇ ਸਾਲ 2019-2020 ਵਿੱਚ ਇਹ ਖਰੀਦ 169.89 ਲੱਖ ਮੀਟਰਕ ਟਨ ਹੋਈ ਸੀ। ਇਹਨਾਂ ਅੰਕੜਿਆਂ ‘ਤੇ ਕਿਸਾਨਾਂ ਅਤੇ ਵਿਰੋਧੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਕਿਸਾਨਾਂ ਅਤੇ ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਪੈਦਾਵਾਰ ਨਾਲੋਂ ਵੱਧ ਪੰਜਾਬ ਦੀਆਂ ਮੰਡੀਆਂ ‘ਚ ਝੋਨੇ ਦੀ ਖਰੀਦ ਪਿੱਛੇ ਵੱਡੀ ਸਾਜਿਸ਼ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਆੜ੍ਹਤੀਆਂ ਤੇ ਸਰਕਾਰੀ ਖਰੀਦ ਏਜੰਸੀਆਂ ਦੀ ਮਿਲੀ ਭੁਗਤ ਨਾਲ ਬਾਹਰੀ ਸੂਬਿਆਂ ਤੋਂ ਸਸਤੇ ਭਾਅ ਝੋਨਾ ਖਰੀਦ ਕਰਕੇ ਪੰਜਾਬ ਦੀਆਂ ਮੰਡੀਆਂ ‘ਚ 1888 ਰੁਪਏ ਪ੍ਰਤੀ ਕੁਇੰਟਲ ਐਮਐਸਪੀ ‘ਤੇ ਖਰੀਦਿਆ ਗਿਆ। ਕਿਉਂਕਿ ਖੇਤੀ ਕਾਨੂੰਨ ਖਿਲਾਫ਼ ਧਰਨੇ ‘ਤੇ ਬੈਠੇ ਕਿਸਾਨਾਂ ਨੇ ਵੱਡੀ ਮਾਤਰਾਂ ‘ਚ ਬਾਹਰੀ ਸੂਬਿਆਂ ਤੋਂ ਆਏ ਝੋਨੇ ਅਤੇ ਬਾਸਮਤੀ ਦੇ ਟਰੱਕ ਫੜੇ ਸਨ।

ਦੂਜੇ ਪਾਸੇ ਦੇਖਿਆ ਜਾਵੇ ਤਾਂ ਪੰਜਾਬ ਸਰਕਾਰ ਝੋਨੇ ਦਾ ਝਾੜ ਵੱਧ ਹੋਣ ਦਾ ਦਾਅਵਾ ਕਰ ਰਹੀ ਹੈ। ਪੰਜਾਬ ਮੰਡੀ ਬੋਰਡ ਮੁਤਾਬਕ ਇਸ ਵਾਰ ਧਾਨ ਦੀ ਪੈਦਾਵਾਰ ਵਿੱਚ 26 ਫੀਸਦ ਵਾਧਾ ਹੋਇਆ ਹੈ। ਜਿਸ ਕਾਰਨ ਝੋਨੇ ਦੀ ਖਰੀਦ ਵੱਧ ਹੋਈ ਹੈ। ਹੁਣ ਦੂਸਰੇ ਅੰਕੜੇ ਦੇਖੇ ਜਾਣ ਤਾਂ ਇਸ ਵਾਰ ਝੋਨੇ ਦੀ ਬਿਜਾਈ 2 ਲੱਖ ਹੈਕਟੇਅਰ ਘੱਟ ਹੋਈ ਹੈ। 2019 ‘ਚ ਪੰਜਾਬ ਅੰਦਰ ਝੋਨੇ ਦੀ ਬਿਜਾਈ 22.91 ਲੱਖ ਹੈਕਟੇਅਰ ਰਕਬੇ ‘ਚ ਹੋਈ ਸੀ। ਇਸ ਸੀਜ਼ਨ ‘ਚ 20.86 ਲੱਖ ਹੈਕਟੇਅਰ ਝੋਨ ਲਾਇਆ ਗਿਆ ਸੀ। ਹੁਣ ਸਵਾਲ ਖੜੇ ਹੁੰਦੇ ਹਨ ਕਿ ਝੋਨੇ ਦਾ ਰਕਬਾ 2 ਲੱਖ ਹੈਕਟੇਅਰ ਘੱਟ ਹੋਣ ਦੇ ਬਾਵਜੂਦ ਇਸ ਵਾਰ ਝਾੜ 26 ਫੀਸਦ ਵੱਧ ਨਿਕਲਿਆ ਹੈ।

Share This Article
Leave a Comment