ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ‘ਚ ਰਹੇ ਕਾਮਯਾਬ

TeamGlobalPunjab
2 Min Read

ਚੰਡੀਗੜ੍ਹ (ਬਿੰਦੂ ਸਿੰਘ) : ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਪਹਿਲੇ ਅਸਤੀਫ਼ਾ ਦੇਣਾ ਪਿਆ ਤੇ ਅੱਜ ਕੈਬਨਿਟ ਦੇ ਵਿਚ ਏਪੀਐਸ ਦਿਓਲ ਦਾ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ । ਛੱਤੀ ਹਜ਼ਾਰ ਕੱਚੇ ਮੁਲਾਜ਼ਮ ਅੱਜ ਕੈਬਨਿਟ ਵਿੱਚ ਪੱਕੇ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ । ਰੇਤ ਮਾਫ਼ੀਆ ਨੂੰ ਖਤਮ ਕਰਨ ਲਈ ਕਦਮ ਚੁੱਕੇ ਗਏ ਹਨ ਸਾਢੇ ਪੰਜ ਰੁਪਏ ਦਰਿਆ ਤੋਂ ਰੇਤ ਚੁੱਕਣ ਦਾ ਰੇਟ ਸਰਕਾਰ ਵੱਲੋਂ ਬੰਨ੍ਹ ਦਿੱਤਾ ਗਿਆ ਹੈ।

ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਪਾਲਿਸੀ ਵੀ ਬਣਾਈ ਜਾਏਗੀ , ਜਿਸ ਦਾ ਜ਼ਿਕਰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ । ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਦੋ ਮੁੱਖ ਮੁੱਦਿਆਂ ਨੂੰ ਲੈ ਕੇ ਸੀ ਜਿਸ ਵਿਚ ਇਕ ਤਾਂ ਏਜੀ ਨੂੰ ਬਦਲਣ ਦੀ ਗੱਲ ਸੀ ਤੇ ਦੂਜਾ ਮੁੱਦਾ ਡੀਜੀਪੀ ਸਹੋਤਾ ਨੂੰ ਬਦਲਣ ਦੀ ਵੀ ਸੀ ।

ਡੀਜੀਪੀ ਬਦਲਣ ਦੇ ਮਾਮਲੇ ਵਿੱਚ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਸਾਫ ਕਰ ਦਿੱਤੀ ਕੇ ਡੀਜੀਪੀ ਲਾਉਣ ਲਈ ਅਫਸਰਾਂ ਦੀ ਸੂਚੀ ਕੇਂਦਰ ਨੂੰ ਭੇਜ ਦਿੱਤੀ ਗਈ ਹੈ ਤੇ ਜੋ ਵੀ ਕੇਂਦਰ ਵੱਲੋਂ ਲਿਸਟ ਵਿੱਚ ਨਾਮ ਭੇਜੇ ਜਾਣਗੇ ਉਸ ਵਿੱਚੋਂ ਹੀ ਅਗਲਾ ਡੀਜੀਪੀ ਲਾਇਆ ਜਾਏਗਾ ।

ਨਵਜੋਤ ਸਿੰਘ ਸਿੱਧੂ ਨੇ ਅੱਜ ਮੁੱਖ ਮੰਤਰੀ ਨੂੰ ਲੋਕ ਪੱਖੀ ਕਦਮ ਚੁੱਕਣ ਤੇ ਮੁਬਾਰਕਬਾਦ ਵੀ ਦਿੱਤੀ ਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਆਉਣ ਵਾਲੇ ਦਿਨਾਂ ਵਿਚ ਪੰਜਾਬ ਲਈ ਹੋਰ ਚੰਗੇ ਫ਼ੈਸਲੇ ਲੈਂਦੀ ਹੈ ਤਾਂ ਉਹ ਸਰਕਾਰ ਦੇ ਬਿਲਕੁਲ ਨਾਲ ਖਡ਼੍ਹੇ ਹਨ ।

- Advertisement -

ਅੱਜ ਏਪੀਐਸ ਦਿਓਲ ਨੂੰ ਐਡਵੋਕੇਟ ਜਨਰਲ ਵਜੋਂ ਹਟਾਉਣ ਦੇ ਫ਼ੈਸਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਂਗਰਸ ਭਵਨ ਜਾ ਕੇ ਬੈਠਣਗੇ ।

ਇਹ ਵੀ ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮਨਾ ਕੇ ਲੈ ਕੇ ਆਉਣ ਲਈ ਡਿਪਟੀ ਸੀਐਮ ਓਪੀ ਸੋਨੀ ਆਪ ਚੌਪਰ ਲੈ ਕੇ ਗਏ ਸਨ ਤੇ ਕੈਬਨਿਟ ਮੀਟਿੰਗ ਦੇ ਬਾਅਦ ਮੀਡੀਆ ਨਾਲ ਰੂਬਰੂ ਹੋਣ ਲਈ ਰੱਖੀ ਪ੍ਰੈਸ ਕਾਨਫਰੰਸ ਵਿਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੈਬਨਿਟ ਦੇ ਮੰਤਰੀਆਂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਬੈਠੇ ਸਨ ।

Share this Article
Leave a comment