ਕੋਰੋਨਾ ਵਾਇਰਸ ਦੇ ਡਰ ਤੋਂ OPPO ਕੰਪਨੀ ਦੇ ਕਰਮਚਾਰੀ ਨੇ ਖੁਦ ਨੂੰ ਕੀਤਾ ਫਲੈਟ ‘ਚ ਬੰਦ

TeamGlobalPunjab
2 Min Read

ਗ੍ਰੇਟਰ ਨੋਇਡਾ: ਕੋਰੋਨਾ ਵਾਇਰਸ ਕਾਰਨ ਲੋਕਾਂ ‘ਚ ਖੌਫ ਦਾ ਮਾਹੌਲ ਹੈ। ਜਿਸ ਦੇ ਚੱਲਦਿਆਂ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ‘ਚ ਓਪੋ (OPPO) ਕੰਪਨੀ ਦੇ ਇੱਕ ਕਰਮਚਾਰੀ ਨੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੇ ਡਰੋਂ ਆਪਣੇ ਆਪ ਨੂੰ ਇੱਕ ਫਲੈਟ ‘ਚ ਬੰਦ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਚੀਨੀ ਨਾਗਰਿਕ ਹੈ। ਇਹ ਮਾਮਲਾ ਗ੍ਰੇਟਰ ਨੋਇਡਾ ਦੇ ਬੀਟਾ-2 ਥਾਣਾ ਇਲਾਕੇ ਦੇ ਏਟੀਐੱਸ ਪੈਰਾ ਡਿਸਕੋ ਸੋਸਾਇਟੀ ਦਾ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਿਹਤ ਵਿਭਾਗ ਹਰਕਤ ‘ਚ ਆਇਆ। ਦੇਰ ਰਾਤ ਸਿਹਤ ਵਿਭਾਗ ਦੀ ਟੀਮ ਤੇ ਪੁਲਿਸ ਮੌਕੇ ‘ਤੇ ਪਹੁੰਚੀ। ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਸਵੇਰੇ ਗ੍ਰੇਟਰ ਨੋਇਡਾ ਦੇ ਜੀਆਈਐੱਮਐੱਸ (GIMS) ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਜੀਆਈਐੱਮਐੱਸ (GIMS) ਹਸਪਤਾਲ ‘ਚ ਬਣੇ ਆਈਸੋਲੇਸ਼ਨ ਵਾਰਡ ‘ਚ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਸੀਐਮਓ ਅਨੁਰਾਗ ਭਾਰਗਵ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਕਤ ਵਿਅਕਤੀ ਨੂੰ ਆਬਜ਼ਰਵੇਸ਼ਨ ਵਾਰਡ ‘ਚ ਰੱਖਿਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ 2 ਫਰਵਰੀ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਵਿਅਕਤੀ ‘ਚ ਕੋਰੋਨਾ ਦੇ ਲੱਛਣ ਸਾਹਮਣੇ ਨਹੀਂ ਆਏ ਹਨ ਪਰ ਫਿਰ ਵੀ ਉਸ ਦੀ ਜਾਂਚ ਕਰਵਾਈ ਜਾਵੇਗੀ।

ਉੱਧਰ ਦੂਜੇ ਪਾਸੇ ਈਰਾਨ ‘ਚ 21 ਵਿਅਕਤੀਆਂ ਨੇ ਕੋਰੋਨਾ ਵਾਇਰਸ ਦੇ ਖੌਫ ਕਾਰਨ ਆਪਣੇ ਆਪ ਨੂੰ ਇੱਕ ਘਰ ‘ਚ ਬੰਦ ਕਰ ਲਿਆ ਸੀ ਜਿਨ੍ਹਾਂ ‘ਚ 11 ਭਾਰਤੀ ਹਨ। ਬੀਤੇ ਮੰਗਲਵਾਰ ਨੂੰ ਇਨ੍ਹਾਂ ‘ਚੋਂ ਸਤਿਅੰਤਨ ਬੈਨਰਜੀ ਨੇ ਦੋਸਤਾਂ ਦੇ ਨਾਲ ਵੀਡੀਓ ਸਾਂਝੀ ਕਰ ਇਸਦੀ ਜਾਣਕਾਰੀ ਦਿੱਤੀ ਸੀ।

- Advertisement -

Share this Article
Leave a comment