ਵਸੁੰਧਰਾ ਰਾਜੇ ਦੀ ਗਹਿਲੋਤ ਨੂੰ ਖੁੱਲ੍ਹੀ ਚੁਣੌਤੀ, ਕਿਹਾ- ਰਿਸ਼ਵਤਖੋਰੀ ਦੇ ਦੋਸ਼ ‘ਚ ਦਮ ਹੈ ਤਾਂ ਕਰਵਾਓ FIR

Rajneet Kaur
2 Min Read

ਨਿਊਜ਼ ਡੈਸਕ: ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਵਸੁੰਧਰਾ ਰਾਜੇ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ‘ਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਰਾਜੇ ਨੇ ਗਹਿਲੋਤ ਦੇ ਇਸ ਦਾਅਵੇ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆ ਕਿਹਾ ਕਿ ਸਚਿਨ ਪਾਇਲਟ ਦੀ ਬਗਾਵਤ ਦੌਰਾਨ ਵਸੁੰਧਰਾ ਰਾਜੇ ਅਤੇ ਭਾਜਪਾ ਦੇ ਦੋ ਹੋਰ ਨੇਤਾਵਾਂ ਨੇ 2020 ‘ਚ ਉਨ੍ਹਾਂ ਦੀ ਸਰਕਾਰ ਨੂੰ ਬਚਾਉਣ ‘ਚ ਮਦਦ ਕੀਤੀ ਸੀ। ਆਪਣੇ ਦਾਅਵਿਆਂ ਨੂੰ ‘ਅਪਮਾਨ’ ਅਤੇ ‘ਸਾਜ਼ਿਸ਼’ ਦੱਸਦੇ ਹੋਏ, ਵਸੁੰਧਰਾ ਰਾਜੇ ਨੇ ਗਹਿਲੋਤ ਨੂੰ ਚੁਣੌਤੀ ਦਿੱਤੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਨੇ ਰਿਸ਼ਵਤ ਲਈ ਹੈ ਤਾਂ ਉਹ ਇਸ ਮਾਮਲੇ ‘ਚ ਐਫਆਈਆਰ ਦਰਜ ਕਰਵਾ ਸਕਦੇ ਹਨ।  ਇੱਕ ਬਿਆਨ ਵਿੱਚ ਸਾਬਕਾ ਸੀਐਮ ਰਾਜੇ ਨੇ ਕਿਹਾ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦਾ ਅਜਿਹਾ ਅਪਮਾਨ ਕੀਤਾ ਹੈ ਜਿਵੇਂ ਰਾਜਸਥਾਨ ਵਿੱਚ ਕਿਸੇ ਨੇ ਨਹੀਂ ਕੀਤਾ।

ਰਾਜੇ ਨੇ ਕਿਹਾ, ‘ਇਹ ਮੇਰੇ ਖਿਲਾਫ ਗਹਿਲੋਤ ਦੀ ਸਾਜ਼ਿਸ਼ ਹੈ। ਗਹਿਲੋਤ ਨੇ ਜਿੰਨਾ ਮੇਰਾ ਅਪਮਾਨ ਕੀਤਾ ਹੈ, ਓਨਾ ਕੋਈ ਮੇਰਾ ਅਪਮਾਨ ਨਹੀਂ ਕਰ ਸਕਦਾ। ਵਸੁੰਧਰਾ ਰਾਜੇ ਨੇ ਅਮਿਤ ਸ਼ਾਹ, ਧਰਮਿੰਦਰ ਪ੍ਰਧਾਨ, ਗਜੇਂਦਰ ਸਿੰਘ ‘ਤੇ ਸਰਕਾਰ ਨੂੰ ਡੇਗਣ ਦੇ ਗਹਿਲੋਤ ਦੇ ਦੋਸ਼ਾਂ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਗਹਿਲੋਤ 2023 ‘ਚ ਹਾਰ ਦੇ ਡਰੋਂ ਝੂਠ ਬੋਲ ਰਹੇ ਹਨ। ਉਸ ਨੇ ਕਿਹਾ, ‘ਰਿਸ਼ਵਤ ਲੈਣਾ ਅਤੇ ਦੇਣਾ, ਦੋਵੇਂ ਅਪਰਾਧ ਹਨ। ਜੇਕਰ ਉਨ੍ਹਾਂ ਦੇ ਵਿਧਾਇਕਾਂ ਨੇ ਪੈਸੇ ਲਏ ਹਨ ਤਾਂ ਐਫਆਈਆਰ ਦਰਜ ਕਰਵਾਓ।ਉਸ ਨੇ ਆਪਣੀ ਹੀ ਪਾਰਟੀ ਵਿੱਚ ਹੋ ਰਹੀ ਬਗਾਵਤ ਅਤੇ ਜਨ ਆਧਾਰ ਦੇ ਪਾਗਲਪਣ ਵਿੱਚ ਜਾ ਰਹੇ ਗੁੱਸੇ ਵਿੱਚ  ਗਲਤ ਦੋਸ਼ ਲਾਏ ਹਨ। ਰਾਜੇ ਨੇ ਦੋਸ਼ ਲਾਇਆ ਕਿ 2008 ਅਤੇ 2018 ਵਿੱਚ ਗਹਿਲੋਤ ਨੇ ਹਾਰਸ ਟ੍ਰੇਡਿੰਗ ਕਰਕੇ ਸਰਕਾਰ ਬਣਾਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment