ਓਂਂਟਾਰੀਓ ਵਿੱਚ 12 ਸਾਲ ਤੇ ਇਸ ਤੋਂ ਵੱਧ ਵਾਲੇ ਗਰੁੱਪ ਲਈ ਵੈਕਸੀਨੇਸ਼ਨ ਜਲਦ

TeamGlobalPunjab
2 Min Read

ਟੋਰਾਂਟੋ : ਕੋਰੋਨਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਕੈਨੇਡਾ ਦੇ ਸੂਬੇ  ਓਂਟਾਰੀਓ ਵਿੱਚ ਵੈਕਸੀਨੇਸ਼ਨ ਦੀ ਪ੍ਰਕਿਰਿਆ ਪੂਰੀ ਤੇਜ਼ੀ ਨਾਲ ਜਾਰੀ ਹੈ। ਸੂਬੇ ਵਿੱਚ ਹੁਣ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਟੀਕਾਕਰਣ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸੌਲੀਸਿਟਰ ਜਨਰਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪ੍ਰੋਵਿੰਸ ਵੱਲੋਂ ਫਾਈਜ਼ਰ-ਬਾਇਓਐਨਟੈਕ ਵੈਕਸੀਨ ਦੇ ਸ਼ੌਟਸ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਏ ਜਾਣਗੇ।

 

ਸੌਲੀਸਿਟਰ ਜਨਰਲ ਸਿਲਵੀਆ ਜੋਨਜ਼ ਨੇ ਆਖਿਆ ਕਿ 12+ ਸਾਲ ਦੇ ਬੱਚਿਆਂ ਦੇ ਟੀਕਾਕਰਣ ਕਰਨ ਤੋਂ ਪਹਿਲਾਂ ਪ੍ਰੋਵਿੰਸ ਵੈਕਸੀਨ ਦੀ ਸਪਲਾਈ ਦੀ ਸਥਿਤੀ ਵੇਖੇਗਾ ਤੇ ਲੋਕਲ ਹੈਲਥ ਯੂਨਿਟਸ ਨਾਲ ਸਲਾਹ ਮਸ਼ਵਰਾ ਕੀਤਾ ਜਾਵੇਗਾ।

 

- Advertisement -

ਪ੍ਰੋਵਿੰਸ ਵੱਲੋਂ 24 ਮਈ ਤੋਂ 18 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਣ ਲਈ ਬੁਕਿੰਗ ਸ਼ੁਰੂ ਕਰਨ ਦੀ ਤਰੀਕ ਰੱਖੀ ਗਈ ਹੈ। ਇਸ ਤਰੀਕ ਤੋਂ ਬਾਅਦ ਹੀ ਇਸ ਉਮਰ ਵਰਗ ਤੋਂ ਨਿੱਕੀ ਉਮਰ ਦੇ ਬੱਚਿਆਂ ਦੇ ਟੀਕਾਕਰਣ ਦੀ ਤਰੀਕ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ।

ਹੈਲਥ ਕੈਨੇਡਾ ਵੱਲੋਂ ਪਿਛਲੇ ਹਫਤੇ 12 ਤੋਂ 15 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਫਾਈਜ਼ਰ ਸ਼ੌਟਸ ਦੇਣ ਲਈ ਮਨਜ਼ੂਰੀ ਦਿੱਤੀ ਗਈ ਸੀ।ਓਂਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਪ੍ਰੋਵਿੰਸ ਬੱਚਿਆਂ ਦੇ ਟੀਕਾਕਰਣ ਲਈ ਵੀ ਪੂਰੀ ਸਰਗਰਮੀ ਨਾਲ ਯੋਜਨਾ ਉਲੀਕ ਰਹੀ ਹੈ। ਪਰ ਸੌਲੀਸਿਟਰ ਜਨਰਲ ਵਾਂਗ ਹੀ ਉਨ੍ਹਾਂ ਵੀ ਕੋਈ ਸਮਾਂ ਸੀਮਾਂ ਨਹੀਂ ਦਿੱਤੀ।

- Advertisement -

 

ਐਲੀਅਟ ਨੇ ਇਹ ਵੀ ਆਖਿਆ ਕਿ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਵੀ ਪਹਿਲੀ ਡੋਜ਼ ਦਿੱਤੀ ਜਾ ਸਕਦੀ ਹੈ ਤੇ ਦੂਜੀ ਡੋਜ਼ ਸਤੰਬਰ ਵਿੱਚ ਨਵਾਂ ਸਕੂਲ ਵਰ੍ਹਾਂ ਸ਼ੁਰੂ ਹੋਣ ਸਮੇਂ ਦਿੱਤੀ ਜਾ ਸਕਦੀ ਹੈ।

Share this Article
Leave a comment