ਕੈਨੇਡਾ ਨੇ ਅੰਤਰਰਾਸ਼ਟਰੀ ਯਾਤਰਾ ਲਈ ਐਡਵਾਇਜ਼ਰੀ ਹਟਾਈ

TeamGlobalPunjab
2 Min Read

ਓਟਾਵਾ : ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਦੇਸ਼ ਦੇ ਬਾਹਰ ਸਾਰੀਆਂ ਗੈਰ-ਜ਼ਰੂਰੀ ਅੰਤਰਰਾਸ਼ਟਰੀ ਯਾਤਰਾਵਾਂ ‘ਤੇ ਆਪਣੀ ਐਡਵਾਇਜ਼ਰੀ ਨੂੰ ਹਟਾ ਦਿੱਤਾ ਹੈ, ਜੋ ਪਿਛਲੇ ਸਾਲ ਮਾਰਚ 2020 ਵਿਚ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ ‘ਤੇ ਲਾਗੂ ਕੀਤੀ ਗਈ ਸੀ।

ਹਰੇਕ ਦੇਸ਼ ਲਈ ਨਵੀਂਆਂ ਐਡਵਾਇਜ਼ਰੀਆਂ ਹੁਣ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਵਾਂਗ ਲਾਗੂ ਹੋਣਗੀਆਂ, ਜਿਵੇਂ ਸੁਰੱਖਿਆ ਸਾਵਧਾਨੀ ਵਰਤੀ ਜਾਵੇ, ਉਚ ਪੱਧਰ ਦੀ ਸਾਵਧਾਨੀ ਵਰਤੀ ਜਾਵੇ ਅਤੇ ਗੈਰ-ਜ਼ਰੂਰੀ ਯਾਤਰਾ ਤੋਂ ਬਚਿਆ ਜਾਵੇ ਆਦਿ।

ਵੀਰਵਾਰ ਨੂੰ ਵਾਪਸ ਲਈ ਗਈ ਐਡਵਾਇਜ਼ਰੀ ਸਰਕਾਰ ਦੀ ਯਾਤਰਾ ਸਲਾਹ ਅਤੇ ਸਲਾਹਕਾਰ ਵੈਬਸਾਈਟ ‘ਤੇ ਦੇਖੀ ਜਾ ਸਕਦੀ ਹੈ। ਹਾਲਾਂਕਿ ਸਾਰੀਆਂ ਕਰੂਜ਼ ਯਾਤਰਾਵਾਂ ਲਈ ਇਕ ਵਿਆਪਕ ਐਡਵਾਇਜ਼ਰੀ ਉਸੇ ਤਰ੍ਹਾਂ ਜਾਰੀ ਹੈ। ਉਥੇ ਹੀ ਸਰਕਾਰ ਨੇ ਦਿੱਲੀ ਹਵਾਈ ਅੱਡੇ ‘ਤੇ ਸਥਿਤ ਇਕ ਲੈਬ ਤੋਂ ਡਿਪਾਰਚਰ ਦੇ 18 ਘੰਟੇ ਦੇ ਅੰਦਰ ਨੈਗੇਟਿਵ ਆਰ.ਟੀ-ਪੀ.ਸੀ.ਆਰ. ਟੈਸਟ ਰਿਜ਼ਲਟ ਹਾਸਲ ਕਰਨ ਦੀ ਜ਼ਰੂਰਤ ਨੂੰ ਬਰਕਰਾਰ ਰੱਖਿਆ ਹੈ।

ਦੱਸ ਦੇਈਏ ਕਿ ਸ਼ੁੱਕਰਵਾਰ ਤੱਕ ਕੈਨੇਡਾ ਵਿਚ ਕੋਵਿਡ-19 ਦੇ 926 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 16,94,095 ਹੋ ਗਈ ਅਤੇ ਇਨ੍ਹਾਂ ਵਿਚ 28687 ਮੌਤਾਂ ਵੀ ਸ਼ਾਮਲ ਹਨ। ਉਥੇ ਹੀ 21 ਅਕਤੂਬਰ ਤੱਕ ਦੇਸ਼ ਵਿਚ 64293712 ਟੀਕੇ ਦੀਆਂ ਖ਼ੁਰਾਕਾਂ ਵੰਡੀਆਂ ਗਈਆਂ ਹਨ ਅਤੇ ਘੱਟ ਤੋਂ ਘੱਟ 27816165 ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਹੈ। ਇਹ ਕੈਨੇਡਾ ਦੀ ਆਬਾਦੀ ਦਾ ਲੱਗਭਗ 73.2 ਫ਼ੀਸਦੀ ਹੈ।

- Advertisement -

Share this Article
Leave a comment