ਪ੍ਰੀਮੀਅਰ ਡਗ ਫੋਰਡ ਨੇ ਵੈਕਸੀਨ ਨਹੀਂ ਲਗਵਾਉਣ ਵਾਲੇ MPP ਨੂੰ ਪਾਰਟੀ ‘ਚੋਂ ਕੱਢਿਆ

TeamGlobalPunjab
1 Min Read

ਟੋਰਾਂਟੋ : ਸੂਬੇ ਦੀ ਸੱਤਾਧਾਰੀ ਪ੍ਰੌਗ੍ਰੇਸਿਵ ਕੰਜ਼ਰਵੇਟਿਵ (ਪੀ.ਸੀ.) ਪਾਰਟੀ ਦੇ ਇੱਕ ਵਿਧਾਇਕ ਨੂੰ ਵੈਕਸੀਨ ਨਾ ਲੈਣਾ ਮਹਿੰਗਾ ਪੈ ਗਿਆ, ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਓਂਟਾਰੀਓ ਵਿਚ ਪੀ.ਸੀ. ਪਾਰਟੀ ਦੇ ਵਿਧਾਇਕ ਰਿਕ ਨਿਕੋਲਸ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਤੋਂ ਇਨਕਾਰ ਕਰਨ ‘ਤੇ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ।

ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਚੈਟਮ-ਕੈਂਟ-ਲੈਮਿੰਗਟਨ ਤੋਂ ਵਿਧਾਇਕ ਰਿਕ ਨਿਕੋਲਸ ਨੇ ਵੈਕਸੀਨੇਸ਼ਨ ਤੋਂ ਛੋਟ ਬਾਰੇ ਕੋਈ ਠੋਸ ਕਾਰਨ ਪੇਸ਼ ਨਹੀਂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਫੈਸਲਾ ਲਿਆ ਗਿਆ।

ਡੱਗ ਫੋਰਡ ਦੇ ਅਨੁਸਾਰ ਨਿਕੋਲਸ ਹੁਣ 2022 ਦੀਆਂ ਚੋਣਾਂ ਦੌਰਾਨ ਪੀ.ਸੀ. ਪਾਰਟੀ ਦੇ ਉਮੀਦਵਾਰ ਵੀ ਨਹੀਂ ਬਣ ਸਕਣਗੇ। ਦਰਅਸਲ ਪ੍ਰੀਮੀਅਰ ਫ਼ੋਰਡ ਵੱਲੋਂ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਵੀਰਵਾਰ ਤੱਕ ਵੈਕਸੀਨੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਸਨ ਪਰ ਦੋ ਵਿਧਾਇਕਾਂ ਨੇ ਅਜਿਹਾ ਨਹੀਂ ਕੀਤਾ।

ਇਨ੍ਹਾਂ ਵਿਚੋਂ ਸਕਾਰਬ੍ਰੋਅ ਸੈਂਟਰ ਤੋਂ ਵਿਧਾਇਕ ਕ੍ਰਿਸਟੀਨਾ ਮਿਟਾਸ ਨੇ ਡਾਕਟਰ ਦੀ ਚਿੱਠੀ ਪੇਸ਼ ਕਰ ਦਿੱਤੀ ਜਿਸ ਵਿੱਚ ਕਿਸੇ ਖ਼ਾਸ ਕਾਰਨ ਕਰ ਕੇ ਵੈਕਸੀਨੇਸ਼ਨ ਤੋਂ ਛੋਟ ਦਾ ਜ਼ਿਕਰ ਕੀਤਾ ਗਿਆ ਪਰ ਨਿਕੋਲਸ  ਕੋਈ ਦਸਤਾਵੇਜ਼ੀ ਆਧਾਰ ਪੇਸ਼ ਨਹੀਂ ਕਰ ਸਕੇ, ਜਿਸ ਤੋਂ ਬਾਅਦ ਉਸਨੂੰ ਪਾਰਟੀ ਤੋਂ ਚਲਦਾ ਕਰ ਦਿੱਤਾ ਗਿਆ।

Share This Article
Leave a Comment