ਅਮਰਜੋਤ ਸੰਧੂ ਨੇ ਬਰੈਂਪਟਨ ’ਚ ਨਵਾਂ ਸਕੂਲ ਖੋਲ੍ਹਣ ਦਾ ਕੀਤਾ ਐਲਾਨ

TeamGlobalPunjab
1 Min Read

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਇੱਕ ਨਵਾਂ ਸਕੂਲ ਖੁੱਲ੍ਹਣ ਜਾ ਰਿਹਾ ਹੈ। ਇਸ ਦਾ ਐਲਾਨ ਕਰਦਿਆਂ ਪੰਜਾਬੀ ਵਿਧਾਇਕ ਅਮਰਜੋਤ ਸੰਧੂ ਨੇ ਦੱਸਿਆ ਕਿ ਉਨਟਾਰੀਓ ਸਰਕਾਰ ਇਸ ਸਕੂਲ ਲਈ 12.4 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ, ਜਿਸ ਨਾਲ ਇਸ ਸਕੂਲ ਵਿੱਚ ਇੱਕੋ ਸਮੇਂ 435 ਵਿਦਿਆਰਥੀ ਵਿੱਦਿਆ ਹਾਸਲ ਕਰ ਸਕਣਗੇ।

ਬਰੈਂਪਟਨ ਦੇ ਮਾਊਂਟ ਪਲੀਸੈਂਟ ਖੇਤਰ ਵਿੱਚ ਇਹ ਨਵਾਂ ‘ਕੈਥੋਲਿਕ ਐਲੀਮੈਂਟਰੀ ਸਕੂਲ’ ‘ਡਫਰਿਨ-ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ’ (ਡੀਪੀਸੀਡੀਐਸਬੀ) ਵੱਲੋਂ ਬਣਾਇਆ ਜਾਵੇਗਾ, ਜਿਸ ਦੀ ਉਸਾਰੀ ਤੇ ਹੋਰ ਖਰਚੇ ਲਈ ਉਨਟਾਰੀਓ ਸਰਕਾਰ ਇਸ ਬੋਰਡ ਨੂੰ 12.4 ਮਿਲੀਅਨ ਡਾਲਰ ਅਦਾ ਕਰੇਗੀ।

ਇਸ ਦਾ ਐਲਾਨ ਕਰਦਿਆਂ ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸਿੰਘ ਸੰਧੂ ਨੇ ਕਿਹਾ ਕਿ ਨਵੇਂ ਸਕੂਲ ਵਿੱਚ ਇੱਕੋ ਸਮੇਂ 435 ਵਿਦਿਆਰਥੀਆਂ ਲਈ ਸਹੂਲਤ ਤੋਂ ਇਲਾਵਾ 73 ਨਵੇਂ ਲਾਇਸੰਸਸ਼ੁਦਾ ਚਾਈਲਡ ਕੇਅਰ ਸਪੇਸ ਅਤੇ 4 ਨਵੇਂ ਚਾਈਲਡ ਕੇਅਰ ਰੂਮ ਵੀ ਹੋਣਗੇ।

Share This Article
Leave a Comment