ਓਂਟਾਰੀਓ: ਫੋਰਡ ਸਰਕਾਰ ਦਾ ਕਹਿਣਾ ਹੈ ਕਿ ਵਰਕਰਜ਼ ਦੀ ਹਿਫਾਜ਼ਤ ਲਈ ਹੋਰ ਕਾਨੂੰਨ ਜਲਦ ਪੇਸ਼ ਕੀਤੇ ਜਾਣਗੇ। ਇਸ ਵਾਰੀ ਸਰਕਾਰ ਰਾਈਟ ਟੂ ਡਿਸਕੁਨੈਕਟ ਬਿੱਲ ਪੇਸ਼ ਕਰਨ ਜਾ ਰਹੀ ਹੈ।ਜਿਸ ਤਹਿਤ ਛੁੱਟੀ ਉੱਤੇ ਗਏ ਵਰਕਰਜ਼ ਨੂੰ ਆਪਣੀਆਂ ਦਫਤਰੀ ਈਮੇਲਜ਼ ਦੀ ਚਿੰਤਾ ਨਹੀਂ ਕਰਨੀ ਹੋਵੇਗੀ।
ਲੇਬਰ ਮੰਤਰੀ ਮੌਂਟੀ ਮੈਕਨੌਟਨ ਨੇ ਆਖਿਆ ਕਿ ਉਹ ਰਾਈਟ ਟੂ ਡਿਸਕੁਨੈਕਟ ਬਿੱਲ ਪੇਸ਼ ਕਰਨਗੇ। ਇਸ ਤਹਿਤ 25 ਜਾਂ ਇਸ ਤੋਂ ਵੱਧ ਮੁਲਾਜ਼ਮਾਂ ਵਾਲੀਆਂ ਓਨਟਾਰੀਓ ਦੀਆਂ ਕੰਪਨੀਆਂ ਨੂੰ ਅਜਿਹੀਆਂ ਪਾਲਸੀਆਂ ਵਿਕਸਤ ਕਰਨੀਆਂ ਹੋਣਗੀਆਂ ਜਿਸ ਤਹਿਤ ਛੁੱਟੀ ਉੱਤੇ ਗਏ ਮੁਲਾਜ਼ਮਾਂ ਨੂੰ ਕੰਮ ਲਈ ਤੰਗ ਪਰੇਸ਼ਾਨ ਨਾ ਕੀਤਾ ਜਾ ਸਕੇ ਤਾਂ ਕਿ ਉਹ ਆਪਣੀ ਮੈਂਟਲ ਹੈਲਥ ਦਾ ਖਿਆਲ ਰੱਖਦਿਆਂ ਹੋਇਆਂ ਆਪਣੇ ਪਰਿਵਾਰ ਨਾਲ ਵੀ ਪੂਰਾ ਸਮਾਂ ਬਿਤਾਅ ਸਕਣ।