ਓਨਟਾਰੀਓ ‘ਚ 24 ਘੰਟੇ ਦੌਰਾਨ ਹੋਈਆਂ 21 ਮੌਤਾਂ, ਸਰਕਾਰ ਨੇ ਡਾਕਟਰੀ ਪਿਛੋਕੜ ਦੇ ਹਰ ਵਿਅਕਤੀ ਤੋਂ ਮੰਗੀ ਸਹਾਇਤਾ

TeamGlobalPunjab
1 Min Read

ਓਨਟਾਰੀਓ: ਕੈਨੇਡਾ ਦੇ ਓਨਟਾਰੀਓ ਵਿਚ ਬੀਤੇ 24 ਘੰਟੇ ਦੌਰਾਨ 21 ਹੋਰ ਮੌਤਾਂ ਹੋਣ ਨਾਲ ਸੂਬੇ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 153 ‘ਤੇ ਪਹੁੰਚ ਗਈ ਹੈ। ਸੰਕਰਮਣ ਦੇ 379 ਹੋਰ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 4,726 ਹੋ ਗਈ ਹੈ।

ਓਨਟਾਰੀਓ ਦੇ ਸਿਹਤ ਵਿਭਾਗ ਮੁਤਾਬਕ, ਸੂਬੇ ਵਿਚ ਇਸ ਮਹਾਂਮਾਰੀ ਦਾ ਪਹਿਲਾ ਮਾਮਲਾ ਸਾਹਮਣਾ ਆਉਣ ਤੋਂ ਹੁਣ ਤੱਕ ਕੁੱਲ 81,000 ਲੋਕਾਂ ਦੀ ਟੈਸਟਿੰਗ ਹੋ ਚੁੱਕੀ ਹੈ।

ਉੱਥੇ ਹੀ ਓਨਟਾਰੀਓ ਦੀ ਸਰਕਾਰ ਕੋਵਿਡ 19 ਨਾਲ ਲੜਨ ਲਈ “ਸਾਰੇ ਹੱਥਾਂ ਦੀ ਮਦਦ” ਮੰਗ ਰਹੀ ਹੈ, ਇਸ ਦਾ ਮਤਲਬ ਸਰਕਾਰ ਡਾਕਟਰੀ ਪ੍ਰੋਫੈਸ਼ਨ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਵੀਡ -19 ਮਹਾਂਮਾਰੀ ਨਾਲ ਲੜਨ ਦੀ ਕੋਸ਼ਿਸ਼ ਵਿਚ ਅੱਗੇ ਵਧਣ ਲਈ ਕਹਿ ਰਹੀ ਹੈ, ਸਰਕਾਰ ਨੇ ਇਨ੍ਹਾਂ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ।

ਦੱਸ ਦੇਈਏ ਕੈਨੇਡਾ ਵਿਚ ਕੁੱਲ ਮਾਮਲੇ 17 ਹਜ਼ਾਰ ਤੋਂ ਪਾਰ ਹੋ ਗਏ ਹਨ। ਕੈਨੇਡਾ ਭਰ ਵਿਚ ਕੁੱਲ ਮਿਲਾ ਕੇ ਹੁਣ ਤੱਕ 345 ਲੋਕਾਂ ਦੀ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment