ਕੋਰੋਨਾ ਕਾਰਨ 117 ਵਿਕਾਸਸ਼ੀਲ ਦੇਸ਼ਾਂ ‘ਚ 20 ਲੱਖ ਤੋਂ ਜ਼ਿਆਦਾ ਮ੍ਰਿਤ ਬੱਚੇ ਹੋਣਗੇ ਪੈਦਾ: WHO

TeamGlobalPunjab
2 Min Read

ਲੰਦਨ: ਵਿਸ਼ਵ ਸਿਹਤ ਸੰਗਠਨ, ਯੂਨੀਸੈਫ ਅਤੇ ਉਨ੍ਹਾਂ ਦੇ ਸਾਥੀ ਸੰਗਠਨਾਂ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਨ੍ਹਾਂ ਸੰਗਠਨਾਂ ਨੇ ਕਿਹਾ ਹੈ ਕੋਰੋਨਾ ਵਾਇਰਸ ਕਾਰਨ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੀ ਕੁੱਖ ਲਈ ਖ਼ਤਰਾ ਲਗਾਤਾਰ ਵੱਧ ਗਿਆ ਹੈ।

ਇਸ ਤੋਂ ਇਲਾਵਾ ਸੰਗਠਨ ਦਾ ਕਹਿਣਾ ਹੈ ਕਿ ਹਰ ਸਾਲ 117 ਵਿਕਾਸਸ਼ੀਲ ਦੇਸ਼ਾਂ ‘ਚ 20 ਲੱਖ ਤੋਂ ਜ਼ਿਆਦਾ ਸਟਿਲਬਰਥ ਦੇ ਮਾਮਲੇ ਸਾਹਮਣੇ ਆਉਣਗੇ। ਦਰਅਸਲ ਗਰਭਧਾਰਨ ਦੇ ਢਾਈ ਹਫ਼ਤੇ ਜਾਂ ਉਸ ਤੋਂ ਬਾਅਦ ਮ੍ਰਿਤ ਬੱਚੇ ਦੇ ਪੈਦਾ ਹੋਣ ਅਤੇ ਜਨਮ ਲੈਣ ਦੌਰਾਨ ਜੇਕਰ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਸਟਿਲਬਰਥ ਕਿਹਾ ਜਾਂਦਾ ਹੈ।

WHO ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਟਿਲਬਰਥ ਦੇ ਜ਼ਿਆਦਾਤਰ ਮਾਮਲੇ ਵਿਕਾਸਸ਼ੀਲ ਦੇਸ਼ਾਂ ਨਾਲ ਜੁੜੇ ਹੋਏ ਹਨ।   ਇਸ ਤੋਂ ਇਲਾਵਾ ਯੂਨੀਸੈਫ ਦੀ ਕਾਰਜਕਾਰੀ ਨਿਦੇਸ਼ਕ ਹੈਨਰਿਟਾ ਫੋਰ ਨੇ ਕਿਹਾ ਕਿ ਜੇਕਰ ਕੋਰੋਨਾ ਦੇ ਮਾਮਲੇ ਇੰਝ ਹੀ ਵਧਦੇ ਰਹੇ ਤਾਂ ਹਰ 16 ਸਕਿੰਟ ਵਿੱਚ ਕਿਸੇ ਨਾ ਕਿਸੇ ਮਹਿਲਾ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਪੇਸ਼ੇਵਰ ਚਿਕਿਤਸਕ, ਬਿਹਤਰ ਨਿਗਰਾਨੀ ਅਤੇ ਜਨਮ ਦੇਣ ਤੋਂ ਪਹਿਲਾਂ ਮਾਂ ਦੀ ਚੰਗੀ ਦੇਖਭਾਲ ਦੀ ਜ਼ਰੂਰਤ ਹੈ। ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਸੰਕਰਮਣ ਕਾਰਨ ਸਿਹਤ ਸੇਵਾਵਾਂ 50 ਫੀਸਦੀ ਤੱਕ ਘਟੀਆਂ ਹਨ। ਇਸ ਲਈ ਅਗਲੇ ਸਾਲ 117 ਵਿਕਾਸਸ਼ੀਲ ਦੇਸ਼ਾਂ ਵਿੱਚ 20 ਲੱਖ ਤੋਂ ਜ਼ਿਆਦਾ ਸਟਿਲਬਰਥ ਦੇ ਮਾਮਲੇ ਦੇਖੇ ਜਾ ਸਕਦੇ ਹਨ।

Share This Article
Leave a Comment