ਕਿਸਾਨਾਂ ਨੇ ਸਿੰਘੂ-ਬਾਰਡਰ ‘ਤੇ ਇਕ ਪਾਸੇ ਦਾ ਰਸਤਾ ਖੋਲ੍ਹਿਆ, ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾਉਣੇ ਬਾਕੀ

TeamGlobalPunjab
2 Min Read

ਨਵੀਂ ਦਿੱਲੀ: ਦਿੱਲੀ ਦੇ ਕਿਸਾਨ-ਮੋਰਚਿਆਂ ਦੇ 150 ਦਿਨ ਹੋ ਗਏ ਹਨ। ਦੂਜੇ ਪਾਸੇ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ਅਤੇ ਹੋਰ ਹਸਪਤਾਲਾਂ ਵਿੱਚ ਆਕਸੀਜਨ ਅਤੇ ਹੋਰ ਜਰੂਰੀ ਸਹੂਲਤਾਂ ਨਾ ਹੋਣ ਕਰਕੇ ਕਈ ਮਰੀਜਾਂ ਦੀ ਮੌਤ ਹੋ ਗਈ ਹੈ। ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।

ਮੋਰਚੇ ਨੇ ਕਿਹਾ ਕਿਸਾਨ ਪਹਿਲਾਂ ਹੀ ਦੇਸ਼ ਦੇ ਹਿੱਤਾਂ ਅਤੇ ਮਨੁੱਖੀ ਹਿੱਤ ‘ਚ ਸੋਚਦਿਆਂ ਐਮਰਜੈਂਸੀ ਸੇਵਾਵਾਂ ਲਈ ਦਿੱਲੀ-ਮੋਰਚੇ ਦੀ ਇਕ ਪਾਸੇ ਦੀ ਸੜਕ ਖੋਲ੍ਹ ਚੁੱਕੇ ਹਨ। ਕਿਸਾਨ ਮੋਰਚੇ ਦੇ ਵਲੰਟੀਅਰ ਦਿਨ ਰਾਤ ਕੋਰੋਨਾ ਵਾਰੀਅਰ ਵਾਂਗ ਲੜ ਰਹੇ ਹਨ। ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਦੋ ਦਿਨ ਪਹਿਲਾਂ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਇੱਕ ਪਾਸਿਓ ਬੈਰੀਕੇਡ ਹਟਾਏ ਜਾਣਗੇ। ਹਾਲਾਂਕਿ ਦਿੱਲੀ ਪੁਲਿਸ ਨੇ ਹਾਲੇ ਬੈਰੀਕੇਡਾਂ ਨੂੰ ਨਹੀਂ ਹਟਾਇਆ ਹੈ, ਫਿਰ ਵੀ ਦਿੱਲੀ ਆਉਣ ਜਾਂ ਜਾਣ ਵਾਲੀਆਂ ਗੱਡੀਆਂ ਨੂੰ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆ ਰਹੀ। ਕਿਸਾਨ ਕੋਵਿਡ-ਵਾਰੀਅਰਜ਼ ਨੂੰ ਅੱਗੇ ਪਹੁੰਚਣ ਵਿੱਚ ਸਹਾਇਤਾ ਕਰ ਰਹੇ ਹਨ।

ਉੱਥੇ ਹੀ ਕੁਝ ਸਮਾਜ ਭਲਾਈ ਸੰਸਥਾਵਾਂ ਅਤੇ ਡਾਕਟਰਾਂ ਦੀ ਸਹਾਇਤਾ ਨਾਲ ਸੰਯੁਕਤ ਕਿਸਾਨ ਮੋਰਚਾ ਧਰਨੇ ਵਾਲੀਆਂ ਥਾਵਾਂ ‘ਤੇ ਸਿਹਲ ਸਹੂਲਤਾਂ ਲਈ ਉਚੇਚੇ ਯਤਨ ਕਰ ਰਿਹਾ ਹੈ। ਟਿਕਰੀ ਬਾਰਡਰ ‘ਤੇ ਡਾ: ਸਵੈਮਾਨ ਸਿੰਘ ਦੀ ਅਗਵਾਈ ਵਾਲੀ ਉਨ੍ਹਾਂ ਦੀ ਟੀਮ ਸਾਰੇ ਕਿਸਾਨਾਂ ਵਿਚ ਜਾ ਰਹੀ ਹੈ ਅਤੇ ਕੋਰੋਨਾ ਸੰਬੰਧੀ ਜ਼ਰੂਰੀ ਸਾਵਧਾਨੀਆਂ ਦੀ ਮੰਗ ਕਰ ਰਹੀ ਹੈ।

Share This Article
Leave a Comment