ਦਿੱਲੀ ਮੋਰਚੇ ‘ਤੇ ਮੁੜ ਜਾਣ ਲਈ ਟਰਾਲੀ ‘ਚ ਬੈਠਣ ਸਾਰ ਹੀ ਕਿਸਾਨ ਨੇ ਤੋੜਿਆ ਦਮ

TeamGlobalPunjab
2 Min Read

ਨਵੀਂ ਦਿੱਲੀ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਵਿੱਚ ਧਰਨਾ ਲਗਾਤਾਰ ਜਾਰੀ ਹੈ ਤਾਂ ਇਸ ਦੌਰਾਨ ਦੁਖਦਾਈ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਇਸ ਸੰਘਰਸ਼ ਵਿੱਚ ਹੁਣ ਤੱਕ 50 ਤੋਂ ਵੱਧ ਕਿਸਾਨ ਮਾਰੇ ਗਏ ਹਨ। ਤਾਜ਼ਾ ਮਾਮਲਾ ਭਵਾਨੀਗੜ੍ਹ ਵਿੱਚ ਦੇਖਣ ਨੂੰ ਮਿਲਿਆ ਹੈ ਦਿੱਲੀ ਅੰਦੋਲਨ ਤੋਂ ਵਾਪਿਸ ਆਏ ਕਿਸਾਨ ਰਾਮ ਸਿੰਘ ਦੀ ਮੌਤ ਹੋ ਗਈ।

ਕਿਸਾਨ ਰਾਮ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਮੁੜ ਦਿੱਲੀ ਲਈ ਜਾਣ ਲਈ ਤਿਆਰ ਸਨ। ਪਿੰਡ ‘ਚੋਂ ਟਰੈਕਟਰ ਟਰਾਲੀਆਂ ਦਿੱਲੀ ਜਾਣ ਲਈ ਤਿਆਰ ਕੀਤੀਆਂ ਸਨ ਜਿਹਨਾਂ ‘ਚ ਸਵਾਰ ਹੋ ਕੇ ਉਹਨਾਂ ਨੇ ਦਿੱਲੀ ਅੰਦੋਲਨ ਨੂੰ ਜਾਣਾ ਸੀ। ਇਸ ਦੌਰਾਨ ਰਾਮ ਸਿੰਘ ਨੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਜਿਵੇਂ ਹੀ ਟਰਾਲੀ ‘ਚ ਸਾਰਾ ਸਮਾਣ ਰੱਖ ਕੇ ਆਪ ਚੜ੍ਹਨ ਲੱਗੇ ਤਾਂ ਉਹਨਾਂ ਦੀ ਸਿਹਤ ਵਿਗੜ ਗਈ। ਕਿਸਾਨ ਰਾਮ ਸਿੰਘ ਨੂੰ ਅਚਾਨਕ ਚੱਕਰ ਆ ‘ਤੇ ਉਹ ਹੇਠਾਂ ਡਿੱਗ ਗਏ।

ਇਸ ਦੌਰਾਨ ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਰਾਮ ਸਿੰਘ ਪਹਿਲਾਂ ਟੌਲ ਪਲਾਜ਼ਾ ਕਾਲਾਝਾੜ ਵਿਖੇ ਪੱਕੇ ਧਰਨੇ ਅਤੇ ਹੁਣ ਦਿੱਲੀ ਅੰਦੋਲਨ ਵਿਚ ਆਪਣਾ ਯੋਗਦਾਨ ਪਾ ਰਹੇ ਸਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸਰਕਾਰ ਅੱਗੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੁੰ ਸਰਕਾਰ ਨੌਕਰੀ ਦੇਣ ਦੀ ਅਪੀਲ ਕੀਤੀ।

Share This Article
Leave a Comment