ਨਵੀਂ ਦਿੱਲੀ: ਦੇਸ਼ ‘ਚ ਓਮੀਕ੍ਰੋਨ ਦੀ ਵਧਦੀ ਰਫਤਾਰ ਨੇ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ। ਭਾਰਤ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਵੀਰਵਾਰ ਨੂੰ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਦੇਸ਼ ਵਿੱਚ ਹੁਣ ਤੱਕ ਕੁੱਲ 220 ਲੋਕ ਨਵੇਂ ਵੈਰੀਅੰਟ ‘ਓਮੀਕ੍ਰੋਨ’ ਨਾਲ ਸੰਕਰਮਿਤ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦੇ ਅਨੁਸਾਰ, ਓਮੀਕ੍ਰੋਨ ਦੇ ਸਭ ਤੋਂ ਵੱਧ 65 ਮਰੀਜ਼ ਮਹਾਰਾਸ਼ਟਰ ਵਿੱਚ ਹਨ ਅਤੇ 54 ਮਰੀਜ਼ ਦਿੱਲੀ ਵਿੱਚ ਪਾਏ ਗਏ ਹਨ। ਓਮੀਕਰੋਨ ਦੀ ਲਾਗ 14 ਰਾਜਾਂ ਵਿੱਚ ਫੈਲ ਗਈ ਹੈ ਜਿਸ ਵਿੱਚ ਦੋ ਸੰਕਰਮਿਤ ਓਡੀਸ਼ਾ ਵਿੱਚ ਅਤੇ ਤਿੰਨ ਜੰਮੂ ਅਤੇ ਕਸ਼ਮੀਰ ਵਿੱਚ ਹਨ। ਦੂਜੇ ਰਾਜਾਂ ਦੀ ਗੱਲ ਕਰੀਏ ਤਾਂ ਤੇਲੰਗਾਨਾ (20), ਕਰਨਾਟਕ (19), ਰਾਜਸਥਾਨ (18), ਕੇਰਲ (15), ਗੁਜਰਾਤ (14) ਅਤੇ ਉੱਤਰ ਪ੍ਰਦੇਸ਼ (2) ਕੇਸ ਹਨ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ ਅਤੇ ਚੰਡੀਗੜ੍ਹ ਵਿੱਚ ਇੱਕ-ਇੱਕ ਕੇਸ ਹੈ।