Breaking News

Omicron ਦੇ ਲੱਛਣ ਕੀ ਹਨ? ਦੱਖਣੀ ਅਫਰੀਕੀ ਡਾਕਟਰ ਨੇ ਕੋਰੋਨਾ ਦੇ ਨਵੇਂ ਰੂਪ ਦਾ ਕੀਤਾ ਖੁਲਾਸਾ

ਕੇਪ ਟਾਊਨ: ਦੱਖਣੀ ਅਫ਼ਰੀਕਾ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਓਮੀਕ੍ਰੋਨ ਮਿਲਣ ਤੋਂ ਬਾਅਦ ਦੁਨੀਆ ਭਰ ਵਿੱਚ ਹਲਚਲ ਮਚ ਗਈ ਹੈ। ਇਸ ਦੌਰਾਨ, ਦੱਖਣੀ ਅਫਰੀਕਾ ਦੇ ਇੱਕ ਡਾਕਟਰ ਨੇ ਖੁਲਾਸਾ ਕੀਤਾ ਹੈ ਕਿ ਕੋਵਿਡ ਦੇ ਨਵੇਂ ਵੇਰੀਐਂਟ ਓਮੀਕ੍ਰੋਨ  ਦੇ ਲੱਛਣ ਕੀ ਹਨ। ਡਾਕਟਰਾਂ ਮੁਤਾਬਕ ਓਮੀਕ੍ਰੋਨ  ਦੇ ਕੁਝ ਲੱਛਣ ਹਨ ਜੋ ਬਿਲਕੁਲ ਵੱਖਰੇ ਹਨ। ਹਾਲਾਂਕਿ ਸੰਕਰਮਿਤ ਵਿੱਚ ਓਮੀਕ੍ਰੋਨ ਦੇ ਲੱਛਣ ਹਲਕੇ ਹਨ ਅਤੇ ਕੁਝ ਮਰੀਜ਼ ਹਸਪਤਾਲ ਵਿੱਚ ਦਾਖਲ ਕੀਤੇ ਬਿਨਾਂ ਠੀਕ ਹੋ ਗਏ ਹਨ।

ਸਾਊਥ ਅਫਰੀਕਨ ਮੈਡੀਕਲ ਐਸੋਸੀਏਸ਼ਨ (SAMA ) ਦੀ ਮੁਖੀ ਐਂਜੇਲਿਕ ਕੋਏਟਜ਼ੀ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿੱਚ, ਉਨ੍ਹਾਂ ਨੇ  30 ਮਰੀਜ਼ਾਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕ੍ਰੋਨ ਨਾਲ ਸੰਕਰਮਿਤ ਦੇਖਿਆ ਹੈ। ਓਮੀਕ੍ਰੋਨ  ਨਾਲ ਸੰਕਰਮਿਤ ਮਰੀਜ਼ ਨੂੰ ਬਹੁਤ ਜ਼ਿਆਦਾ ਥਕਾਵਟ, ਗਲੇ ਵਿੱਚ ਖਰਾਸ਼, ਮਾਸਪੇਸ਼ੀਆਂ ਵਿੱਚ ਦਰਦ ਅਤੇ ਸੁੱਕੀ ਖੰਘ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਇਸ ਦੇ ਲੱਛਣ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਕਾਫੀ ਵੱਖਰੇ ਹਨ।

ਐਂਜਲਿਕ ਕੋਏਟਜ਼ੀ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜਿੰਨੇ ਮਰੀਜ਼ਾਂ ਨੂੰ ਦੇਖਿਆ ਹੈ, ਉਨ੍ਹਾਂ ਦਾ ਟੀਕਾਕਰਨ ਨਹੀਂ ਕੀਤਾ ਗਿਆ ਸੀ। ਉਨ੍ਹਾਂ ਵਿੱਚ ਓਮੀਕ੍ਰੋਨ ਦੇ ਹਲਕੇ ਲੱਛਣ ਸਨ। ਉਨ੍ਹਾਂ ਕਿਹਾ ਕਿ ਯੂਰਪ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਰੂਪ ਨਾਲ ਸੰਕਰਮਿਤ ਹਨ। ਹੁਣ ਤੱਕ ਓਮੀਕ੍ਰੋਨ  ਨਾਲ ਸੰਕਰਮਿਤ ਪਾਏ ਗਏ ਜ਼ਿਆਦਾਤਰ ਮਰੀਜ਼ 40 ਸਾਲ ਤੋਂ ਘੱਟ ਉਮਰ ਦੇ ਹਨ।

SAMA ਦੇ ਮੁਖੀ ਐਂਜਲਿਕ ਕੋਏਟਜ਼ੀ ਨੇ ਅੱਗੇ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ, ਓਮਿਕਰੋਨ, ਦੱਖਣੀ ਅਫਰੀਕਾ ਵਿੱਚ ਬਹੁਤ ਬਦਨਾਮੀ ਲਿਆਇਆ ਹੈ। ਇਸ ਕਾਰਨ ਯੂਰਪ ਸਮੇਤ ਕਈ ਦੇਸ਼ਾਂ ਨੇ ਦੱਖਣੀ ਅਫਰੀਕਾ ਲਈ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੱਖਣੀ ਅਫਰੀਕਾ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ ਹੈ। ਇਹ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਦੇ ਵਿਗਿਆਨੀਆਂ ਨੇ ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਸਾਵਧਾਨੀ ਦਿਖਾਈ ਹੈ। ਇਸ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ।

Check Also

ਫਲ ਅਤੇ ਸਬਜ਼ੀਆਂ ਜ਼ਿਆਦਾ ਖਾਣ ਨਾਲ ਹੋ ਸਕਦਾ ਹੈ ਨੁਕਸਾਨ

ਨਿਊਜ਼ ਡੈਸਕ: ਸਿਹਤ ਮਾਹਿਰ ਅਕਸਰ ਇਹ ਸਲਾਹ ਦਿੰਦੇ ਹਨ ਕਿ ਸਾਨੂੰ ਆਪਣੇ ਆਪ ਨੂੰ ਸਿਹਤਮੰਦ …

Leave a Reply

Your email address will not be published. Required fields are marked *