ਓਲੰਪਿਕ ‘ਚ ਡੇਕਾਥਲਨ ਚੈਂਪੀਅਨ ਡੈਮਿਅਨ ਵਾਰਨਰ ਨੂੰ ਟੋਕੀਓ ਓਲੰਪਿਕਸ ਦੇ ਸਮਾਪਤੀ ਸਮਾਰੋਹ ਲਈ ਕੈਨੇਡਾ ਦਾ ਝੰਡਾਬਰਦਾਰ ਚੁਣਿਆ ਗਿਆ ਹੈ। ਵਾਰਨਰ ਨੇ ਇਵੈਂਟ ਦੇ 10 ਵਿਸ਼ਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਰਾਹੀਂ 9,018 ਅੰਕਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ । ਲੰਡਨ, ਓਨਟਾਰੀਓ ਤੋਂ ਵਾਰਨਰ, 9000 ਅੰਕਾਂ ਦੇ ਅੰਕ ਨੂੰ ਪਾਰ ਕਰਨ ਵਾਲਾ ਇਤਿਹਾਸ ਦਾ ਚੌਥਾ ਡੀਕਾਥਲਿਟ ਹੈ।
ਵਾਰਨਰ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਸਮਾਪਤੀ ਸਮਾਰੋਹਾਂ ਵਿੱਚ ਇਨ੍ਹਾਂ ਅਥਲੀਟਾਂ ਦੀ ਪ੍ਰਤੀਨਿਧਤਾ ਕਰਨ ਦੇ ਯੋਗ ਹੋਣਾ ਮੇਰੇ ਜੀਵਨ ਦਾ ਸਨਮਾਨ ਹੈ। ਵਾਰਨਰ ਕੈਨੇਡਾ ਲਈ ਝੰਡਾ ਚੁੱਕਣ ਵਾਲੇ ਵਜੋਂ ਸਨਮਾਨਿਤ ਹੋਣ ਵਾਲੇ ਦੂਜੇ ਡੈਕਥਲਿਟ ਹਨ ।