ਓਲੰਪਿਕ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ

TeamGlobalPunjab
1 Min Read

ਨਵੀਂ ਦਿੱਲੀ: ਟੋਕੀਓ ਓਲੰਪਿਕ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਸਿਰਜਣ ਵਾਲੇ ਨੀਰਜ ਚੋਪੜਾ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤਕੀਤਾ ਜਾਵੇਗਾ।  73ਵੇਂ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਵੱਲੋਂ ਨੀਰਜ ਚੋਪੜਾ, ਸੁਰੱਖਿਆ ਬਲਾਂ ਸਮੇਤ 384 ਵਿਅਕਤੀਆਂ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।

ਗਣਤੰਤਰ ਦਿਵਸ ਤੋਂ ਇਕ ਦਿਨ ਪਹਿਲਾਂ ਇਨ੍ਹਾਂ ਵਿੱਚ 12 ਸ਼ੌਰਿਆ ਚੱਕਰ, 29 ਪਰਮ ਵਿਸ਼ਿਸ਼ਟ ਮੈਡਲ, 13 ਯੁੱਧ ਸੇਵਾ ਮੈਡਲ, 122 ਵਿਸ਼ਿਸ਼ਟ ਸੇਵਾ ਮੈਡਲ, 4 ਉੱਤਰ ਯੁੱਧ ਸੇਵਾ ਮੈਡਲ ਅਤੇ 53 ਅਤਿ ਵਸ਼ਿਸਿਟ ਸੇਵਾ ਮੈਡਲ ਸ਼ਾਮਲ ਹਨ। 2021 ਲਈ ਜੀਵਨ ਰੱਖਿਆ ਪਦਮ ਸੀਰੀਜ ਤਹਿਤ 51 ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ 6 ਲੋਕਾਂ ਨੂੰ ਸਰਵਉਤਮ ਰੱਖਿਆ ਤਮਗਾ, 16 ਨੂੰ ਉਤਮ ਜੀਵਨ ਰੱਖਿਅ ਤਮਗਾ ਤੇ 29 ਨੂੰ ਜੀਵਨ ਰੱਖਿਆ ਤਮਗਾ ਦਿੱਤਾ ਜਾਵੇਗਾ। 51 ਤੋਂ 5 ਲੋਕਾਂ ਨੂੰ ਮਰਨ ਤੋਂ ਬਾਅਦ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਇਹ ਇਨਾਮ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਆਪਣੇ ਜਾਨ ਦੀ ਬਾਜ਼ੀ ਲਗਾ ਕੇ ਦੂਜਿਆਂ ਦੀ ਜਾਨ ਬਚਾਉਂਦੇ ਹਨ।

Share this Article
Leave a comment