ਓਲੀਵੀਆ ਚਾਓ ਨੇ ਟੋਰਾਂਟੋ ਦੀ ਮੇਅਰ ਵੱਜੋਂ ਸੰਭਾਲਿਆ ਅਹੁਦਾ

Rajneet Kaur
2 Min Read

ਟੋਰਾਂਟੋ: ਓਲੀਵੀਆ ਚੋਅ ਨੇ ਬੁੱਧਵਾਰ ਨੂੰ ਸਿਟੀ ਹਾਲ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਅਧਿਕਾਰਤ ਤੌਰ ‘ਤੇ ਟੋਰਾਂਟੋ ਦੇ ਮੇਅਰ ਵਜੋਂ ਅਹੁਦਾ ਸੰਭਾਲਿਆ ਹੈ। ਚਾਓ  ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੀ ਅਗਵਾਈ ਕਰਨ ਵਾਲੀ ਤੀਜੀ ਔਰਤ ਅਤੇ ਪਹਿਲੀ ਨਸਲੀ ਵਿਅਕਤੀ ਬਣ ਗਈ ਹੈ। ਚਾਓ  ਸਾਈਕਲ ਸਵਾਰਾਂ ਦੇ ਇੱਕ ਵੱਡੇ ਸਮੂਹ ਦੇ ਨਾਲ ਟੋਰਾਂਟੋ ਸਿਟੀ ਹਾਲ ਤੱਕ ਸਾਈਕਲ ਚਲਾ ਕੇ ਪਹੁੰਚੀ। ਚਾਓਨੇ ਸਿਟੀ ਹਾਲ ਦੇ ਬਾਹਰ ਕਿਹਾ ਕਿ ਸਾਡੇ ਇਸ ਮਹਾਨ ਸ਼ਹਿਰ ਦੀ ਮੇਅਰ ਬਣਨ ਦੇ ਆਪਣੇ ਪਹਿਲੇ ਦਿਨ, ਸੈਂਕੜੇ ਸਾਈਕਲ ਸਵਾਰਾਂ ਦੇ ਨਾਲ, ਕੰਮ ‘ਤੇ ਆਉਣ ਦੇ ਯੋਗ ਹੋਣ ‘ਤੇ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ।

 

ਚਾਓ ਨੇ ਟੋਰਾਂਟੋ ਨੂੰ ਇੱਕ ਬਿਹਤਰ ਅਤੇ ਕਿਫ਼ਾਇਤੀ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ ਹੈ।ਚਾਓ ਸਾਬਕਾ ਐਡੀਪੀ ਐਮਪੀ ਅਤੇ ਸਿਟੀ ਕੌਂਸਲਰ ਵੀ ਰਹਿ ਚੁੱਕੀ ਹੈ। ਦਸ ਦਈਏ ਕਿ ਪਿਛਲੇ ਮਹੀਨੇ ਟੋਰਾਂਟੋ  ਮੇਅਰ ਦੀ ਜ਼ਿਮਨੀ ਚੋਣ ਵਿਚ 101 ਉਮੀਦਵਾਰਾਂ ਨੂੰ ਪਛਾੜ ਕੇ ਓਲੀਵੀਆ ਚਾਓ ਨੇ ਜਿੱਤ ਦਰਜ ਕੀਤੀ ਸੀ। ਇਹ ਦਸਣਾ ਬਣਦਾ ਹੈ ਕਿ  ਉਹ ਅਜਿਹੇ ਸਮੇਂ ਵਿਚ ਟੋਰਾਂਟੋ ਦੀ ਮੇਅਰ ਬਣੀ ਹੈ ਜਦੋਂ ਸ਼ਹਿਰ ਦੇ ਬਜਟ ਵਿਚ ਕਰੀਬ 1 ਬਿਲੀਅਨ ਡਾਲਰ ਦੀ ਕਮੀ ਹੈ, ਟ੍ਰਾਂਜ਼ਿਟ ਆਮਦਨ ਘਟੀ ਹੋਈ ਹੈ ਅਤੇ ਸ਼ੈਲਟਰ ਦੀਆਂ ਲਾਗਤਾਂ ਵਧੀਆਂ ਹੋਈਆਂ ਹਨ।

- Advertisement -

ਚਾਓ ਨੇ ਕਿਫ਼ਾਇਤੀ ਰਿਹਾਇਸ਼ ਬਣਾਉਣ ਅਤੇ ਉਸਨੂੰ ਸੁਰੱਖਿਅਤ ਕਰਨ ਲਈ ਕਈ ਮਿਲੀਅਨ ਡਾਲਰ ਖ਼ਰਚਣ ਦਾ ਅਹਿਦ ਕੀਤਾ ਹੈ। ਉਸ ਨੇ ਕਿਹਾ ਕਿ ਸਾਨੂੰ ਹਾਊਸਿੰਗ ਸੰਕਟ ਨਾਲ ਸ਼ੁਰੂਆਤ ਕਰਨੀ ਚਾਹੀਦੀ ਹੈ, ਕਿਉਂਕਿ ਇਸ ਬਾਬਤ ਲੋਕਾਂ ਦੀ ਤਕਲੀਫ਼ ਪ੍ਰਤੱਖ ਹੈ

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment