ਚੇਨਈ ਸੈਂਟਰਲ ਐਕਸਪ੍ਰੈੱਸ ਦੇ 3 ਡੱਬੇ ਪਟਰੀ ਤੋਂ ਉਤਰੇ, ਯਾਤਰੀਆਂ ‘ਚ ਦਹਿਸ਼ਤ!

Global Team
2 Min Read

ਨਵੀ ਦਿੱਲੀ : ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ‘ਚ ਵੀਰਵਾਰ ਸਵੇਰੇ ਇੱਕ ਰੇਲ ਹਾਦਸਾ ਵਾਪਰਿਆ। ਜ਼ਖਪੁਰਾ ਸਟੇਸ਼ਨ ਦੇ ਨੇੜੇ ਚੇਨਈ ਸੈਂਟਰਲ ਐਕਸਪ੍ਰੈਸ ਟ੍ਰੇਨ ਦੇ ਤਿੰਨ ਕੋਚ ਪਟਰੀ ਤੋਂ ਉਤਰ ਗਏ। ਇਹ ਘਟਨਾ ਸਵੇਰੇ ਕਰੀਬ 08:51 ਵਜੇ ਵਾਪਰੀ।ਜਾਣਕਾਰੀ ਅਨੁਸਾਰ, ਟ੍ਰੇਨ ਯਾਰਡ ਖੇਤਰ ਵਿੱਚੋਂ ਲੰਘ ਰਹੀ ਸੀ ਅਤੇ ਉਸ ਸਮੇਂ ਉਸ ਦੀ ਰਫ਼ਤਾਰ ਕਾਫ਼ੀ ਹੌਲੀ ਸੀ। ਪਟਰੀ ਤੋਂ ਉਤਰੇ ਕੋਚਾਂ ਵਿੱਚ ਇੱਕ ਏਸੀ (AC) ਕੋਚ ਅਤੇ ਦੋ ਜਨਰਲ ਕੋਚ ਸ਼ਾਮਲ ਹਨ। ਘਟਨਾ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ।

ਰੇਲਵੇ ਨੇ ਇਸ ਮਾਮਲੇ ਵਿੱਚ ਕਿਹਾ “ਟ੍ਰੇਨ ਨੰਬਰ 22611 ਚੇਨਈ–ਨਿਊ ਜਲਪਾਈਗੁੜੀ ਐਕਸਪ੍ਰੈੱਸ ਦਾ ਜਾਜਪੁਰ ਯਾਰਡ ਵਿੱਚ ਸਵੇਰੇ 08:51 ਵਜੇ ਮਾਮੂਲੀ ਡੀਰੇਲਮੈਂਟ (ਪਟਰੀ ਤੋਂ ਉਤਰਨਾ) ਹੋਇਆ। ਇਸ ਦੌਰਾਨ ਇੱਕ ਏਸੀ ਕੋਚ ਅਤੇ ਦੋ ਜਨਰਲ ਕੋਚ ਪਟਰੀ ਤੋਂ ਉਤਰ ਗਏ। ਘਟਨਾ ਦੇ ਸਮੇਂ ਟ੍ਰੇਨ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ। ਇਸ ਹਾਦਸੇ ਵਿੱਚ ਕਿਸੇ ਵੀ ਯਾਤਰੀ ਦੀ ਜਾਨ ਨਹੀਂ ਗਈ ਹੈ ਅਤੇ ਨਾ ਹੀ ਕੋਈ ਜ਼ਖ਼ਮੀ ਹੋਇਆ ਹੈ।”

ਰੇਲਵੇ ਨੇ ਅੱਗੇ ਆਪਣੇ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ, “ਯਾਤਰੀ ਰੇਲ ਸੰਚਾਲਨ ਪੂਰੀ ਤਰ੍ਹਾਂ ਆਮ ਹੈ। ਪ੍ਰਭਾਵਿਤ ਯਾਤਰੀਆਂ ਨੂੰ ਉਚਿਤ ਤਰੀਕੇ ਨਾਲ ਐਡਜਸਟ ਕੀਤਾ ਜਾ ਰਿਹਾ ਹੈ। ਪਟਰੀ ਤੋਂ ਉਤਰੇ ਕੋਚਾਂ ਨੂੰ ਵੱਖ ਕੀਤਾ ਜਾ ਰਿਹਾ ਹੈ ਅਤੇ ਯਾਤਰੀਆਂ ਦੀ ਸਹੂਲਤ ਲਈ ਲੋੜ ਪੈਣ ‘ਤੇ ਵਾਧੂ ਕੋਚ ਲਗਾਏ ਜਾਣਗੇ।” ਰੇਲਵੇ ਮੁਤਾਬਕ, ਸੂਚਨਾ ਮਿਲਦੇ ਹੀ ਭੁਵਨੇਸ਼ਵਰ ਅਤੇ ਖੁਰਦਾ ਰੋਡ ਤੋਂ ਐਕਸੀਡੈਂਟ ਰਿਲੀਫ਼ ਟ੍ਰੇਨ ਅਤੇ ਖੁਰਦਾ ਰੋਡ ਤੋਂ ਐਕਸੀਡੈਂਟ ਰਿਲੀਫ਼ ਮੈਡੀਕਲ ਇਕੁਇਪਮੈਂਟ ਨੂੰ ਸਵੇਰੇ ਘਟਨਾ ਵਾਲੀ ਥਾਂ ਲਈ ਰਵਾਨਾ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਭਦਰਕ ਤੋਂ ਵੀ ਇੱਕ ਬਚਾਅ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment