ਜਲ੍ਹਿਆਂਵਾਲਾ ਬਾਗ ‘ਚ ਬਣਾਈ ਗਈ ਨਵੀਂ ਗੈਲਰੀ ‘ਚੋਂ ਹਟਾਈਆਂ ਇਤਰਾਜ਼ਯੋਗ ਤਸਵੀਰਾਂ

TeamGlobalPunjab
1 Min Read

ਅੰਮ੍ਰਿਤਸਰ:  ਜਲ੍ਹਿਆਂਵਾਲਾ ਬਾਗ ਵਿੱਚ ਬਣਾਈ ਗਈ ਨਵੀਂ ਗੈਲਰੀ ‘ਚ ਇਤਰਾਜ਼ਯੋਗ ਤਸਵੀਰਾਂ ਲਗਾਉਣ ਦੇ ਮਾਮਲੇ ‘ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਦੋਵਾਂ ਪੇਂਟਿੰਗਾਂ ਨੂੰ ਹਟਾ ਦਿੱਤਾ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਸ ਡੀ ਐਮ ਵਿਕਾਸ ਹੀਰਾ ਨੇ ਇਹ ਦਾਅਵਾ ਕੀਤਾ ਹੈ ਕਿ ਦੋਵੇਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਵਿਕਾਸ ਹੀਰਾ ਨੇ ਜਲ੍ਹਿਆਂਵਾਲਾ ਬਾਗ ਵਿੱਚ ਨਵ ਉਸਾਰੀ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਇਸ ਪੇਂਟਿੰਗ ਨੂੰ ਲਗਾਉਣ ‘ਤੇ ਗੰਭੀਰ ਨੋਟਿਸ ਲਿਆ ਹੈ। ਜਿਸ ਤੋਂ ਬਾਅਦ ਕੰਪਨੀ ਨੇ ਗਲਤੀ ਮੰਨਦੇ ਹੋਏ ਇਨ੍ਹਾਂ ਤਸਵੀਰਾਂ ਨੂੰ ਹਟਾ ਦਿੱਤਾ ਹੈ।

ਐਸਡੀਐਮ ਦਾ ਕਹਿਣਾ ਹੈ ਕਿ ਜਦੋਂ ਉਹ ਐਤਵਾਰ ਨੂੰ ਵਿਕਾਸ ਕਾਰਜਾਂ ਦੀ ਜਾਂਚ ਕਰਨ ਲਈ ਗਏ ਸਨ ਤਾਂ ਗੈਲਰੀ ਵਿੱਚ ਪੇਂਟਿੰਗ ਨਹੀਂ ਸੀ ਕੰਪਨੀ ਨੇ ਇਨ੍ਹਾਂ ਨੂੰ ਹਟਾ ਦਿੱਤਾ ਹੈ। ਇਸ ਪੇਂਟਿੰਗ ਨੂੰ ਗੈਲਰੀ ਵਿੱਚ ਲਗਾਉਣ ਲਈ ਕਿਸ ਨੇ ਕਿਹਾ’ ਕਿੱਥੋਂ ਲਿਆਈ ਗਈ ਇਸ ਬਾਰੇ ਕੰਪਨੀ ਹੀ ਦੱਸ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਲ ਇਸ ਮਾਮਲੇ ‘ਚ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ, ਜਦੋਂ ਕੋਈ ਸ਼ਿਕਾਇਤ ਮਿਲੇਗੀ ਪ੍ਰਸ਼ਾਸਨ ਜਾਂਚ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਦਿੱਲੀ ਤੋਂ ਵੀ ਇੱਕ ਟੀਮ ਵਿਕਾਸ ਕਾਰਜਾਂ ਦੀ ਜਾਂਚ ਕਰਨ ਲਈ ਸਮੇਂ ਸਮੇਂ ਤੇ ਆਉਂਦੀ ਰਹਿੰਦੀ ਹੈ।

- Advertisement -

Share this Article
Leave a comment