ਕਾਜਲ ਮੰਗਲਮੁਖੀ ਵਿਮੈਨ ਪਾਵਰ ਸੋਸਾਇਟੀ ਦੇ ਕਿੰਨਰ ਵਿੰਗ ਦੀ ਪ੍ਰਧਾਨ ਨਿਯੁਕਤ

TeamGlobalPunjab
1 Min Read

ਚੰਡੀਗੜ੍ਹ : ਕੌਮੀ ਮਹਿਲਾ ਸੰਗਠਨ ਵਿਮੈਨ ਪਾਵਰ ਸੋਸਾਇਟੀ ਨੇ ਇਸ ਦੇ ਕਿੰਨਰ ਵਿੰਗ ਦਾ ਆਰੰਭ ਕਰਕੇ ਸਮਾਜ ਦਾ ਪਹਿਲਾ ਕੌਮੀ ਪ੍ਰਧਾਨ ਮੰਗਲਮੁਖੀ ਨੂੰ ਨਿਯੁਕਤ ਕੀਤਾ ਹੈ। ਵਿਮੈਨ ਪਾਵਰ ਸੋਸਾਇਟੀ ਲੰਬੇ ਸਮੇਂ ਤੋਂ ਕਿੰਨਰਾਂ ਨੂੰ ਨਾਲ ਲੈ ਕੇ ਸਮਾਜ ਵਿਚ ਚਲ ਰਹੀਆਂ ਗ਼ਲਤ ਕੁਰੀਤੀਆਂ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਬਰਾਬਰੀ ਦੇ ਹੱਕ ਦਿਵਾਉਣ ਲਈ ਉਨ੍ਹਾਂ ਇਸ ਵਿੰਗ ਦੀ ਸ਼ੁਰੂਆਤ ਕੀਤੀ ਹੈ।

ਸੋਸਾਇਟੀ ਦੀ ਕੌਮੀ ਪ੍ਰਧਾਨ ਮੋਨਿਕਾ ਅਰੋੜਾ ਨੇ ਦੱਸਿਆ ਕਿ ਸੈਕਟਰ 30 ਸਥਿਤ ਕਾਲੀ ਮਾਤਾ ਮੰਦਿਰ ਵਿੱਚ ਸੋਸਾਇਟੀ ਦੀਆਂ ਸਾਰੀਆਂ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਕਾਜਲ ਮੰਗਲਮੁਖੀ ਨੂੰ ਨਿਯੁਕਤੀ ਪੱਤਰ ਸੌਂਪ ਕੇ ਉਸ ਨੂੰ ਇਹ ਅਹੁਦਾ ਨਿਵਾਜਿਆ ਗਿਆ। ਮੰਦਿਰ ਦੇ ਪ੍ਰਧਾਨ ਰਾਕੇਸ਼ਪਾਲ ਮੋਦਗਿਲ ਨੇ ਮਾਤਾ ਦੀ ਚੁੰਨੀ ਭੇਟ ਕਰਕੇ ਸਨਮਾਨ ਦਿੱਤਾ ਅਤੇ ਸਮਾਜ ਦੀਆਂ ਕੁਰੀਤੀਆਂ ਦੂਰ ਕਰਨ ਲਈ ਆਸ਼ੀਰਵਾਦ ਦਿੱਤਾ।

ਇਸ ਮੌਕੇ ਸੰਸਥਾ ਦੀ ਸਲਾਹਕਾਰ ਰੇਣੁ ਅਰੋੜਾ ਨੇ ਉਨ੍ਹਾਂ ਕਿੰਨਰਾਂ ਦੀਆਂ ਸਮੱਸਿਆਵਾਂ ਸੁਣੀਆਂ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਧੱਕੇ ਖਾਣ ਲਈ ਘਰੋਂ ਬਾਹਰ ਕੱਢ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਕਾਜਲ ਮਾਂ ਨੇ ਸਾਨੂ ਗੋਦ ਲਿਆ ਤੇ ਅੱਜ ਅਸੀਂ ਉੱਚ ਵਿਦਿਆ ਹਾਸਿਲ ਕਰ ਰਹੇਂ ਹਾਂ। ਕੌਮੀ ਉਪ ਪ੍ਰਧਾਨ ਵਿਮਰਲਾ ਸੋਢੀ ਨੇ ਕਿਹਾ ਕਿ ਉਹ ਇਨ੍ਹਾਂ ਨੂੰ ਨਾਲ ਲੈ ਕੇ ਅਧਿਕਾਰੀਆਂ ਨੂੰ ਮਿਲ ਕੇ ਇਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ।

Share this Article
Leave a comment