ਸਕੂਲ ਤੋਂ ਨਿਕਲ ਰਹੇ ਤਿੰਨ ਸਾਲਾ ਮਾਸੂਮ ਨੂੰ ਤੇਜ਼ ਰਫ਼ਤਾਰ ਕਾਰ ਨੇ ਦਰੜਿਆ, ਮੌਤ

TeamGlobalPunjab
2 Min Read

ਲੁਧਿਆਣਾ: ਚੰਦਰ ਨਗਰ ‘ਚ ਮੰਗਲਵਾਰ ਨੂੰ ਛੁੱਟੀ ਤੋਂ ਬਾਅਦ ਸਕੂਲ ਤੋਂ ਬਾਹਰ ਨਿਕਲ ਰਹੇ ਤਿੰਨ ਸਾਲ ਦੇ ਬੱਚੇ ਨੂੰ ਤੇਜ਼ ਰਫਤਾਰ ਕਾਰ ਨੇ ਕੁਚਲ ਦਿੱਤਾ। ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਸ ਦੇ ਦੋਵੇਂ ਟਾਇਰ ਬੱਚੇ ਦੇ ਉੱਤੋਂ ਨਿਕਲ ਗਏ।

ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਫਰਾਰ ਹੋ ਗਿਆ ਲੋਕਾਂ ਨੇ ਜ਼ਖ਼ਮੀ ਵਿਦਿਆਰਥੀ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।

ਪੁਲਿਸ ਕਾਰ ਡਰਾਈਵਰ ਦੀ ਭਾਲ ਵਿਚ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਇਸ ਘਟਨਾ ਤੋਂ ਬਾਅਦ ਮਿ੍ਤਕ ਦੇ ਪਰਿਵਾਰ ਅਤੇ ਹੋਰ ਲੋਕ ਸਕੂਲ ਵਿੱਚ ਪਹੁੰਚੇ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਹਾਦਸਾ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ ਕਿਉਂਕਿ ਮੇਨ ਗੇਟ ਤੇ ਗਾਰਡ ਨੂੰ ਠੀਕ ਤਰੀਕੇ ਨਾਲ ਤਾਇਨਾਤ ਨਹੀਂ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਹੈਬੋਵਾਲ ਵਾਸੀ ਰਵੀ ਸ਼੍ਰੀਵਾਸਤਵ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਹਨ।

ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਸਾਡਾ ਇਕਲੌਤਾ ਪੁੱਤ ਸੀ ਤੇ ਉਹ ਸਕੂਲ ਆਪਣੇ ਕੁਝ ਸਾਥੀਆਂ ਦੇ ਨਾਲ ਆਟੋ ਤੇ ਜਾਂਦਾ ਸੀ। ਮੰਗਲਵਾਰ ਦੁਪਹਿਰ ਨੂੰ ਛੁੱਟੀ ਤੋਂ ਬਾਅਦ ਆਟੋ ਚਾਲਕ ਉਸ ਨੂੰ ਲੈਣ ਪਹੁੰਚਿਆ ਛੋਟੇ-ਛੋਟੇ ਬੱਚਿਆਂ ਨੂੰ ਇੱਕ ਲਾਈਨ ਵਿੱਚ ਲਗਾ ਕੇ ਆਟੋ ਚਾਲਕ ਉਨ੍ਹਾਂ ਨੂੰ ਸੜਕ ਪਾਰ ਕਰਵਾ ਕੇ ਆਟੋ ਵਿੱਚ ਬਿਠਾ ਰਿਹਾ ਸੀ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਇੰਡੈਵਰ ਕਾਰ ਨੇ ਮਾਸੂਮ ਨੂੰ ਕੁਚਲ ਦਿੱਤਾ।

- Advertisement -

ਕੁਝ ਮੌਕੇ ਦੇ ਗਵਾਹਾਂ ਨੇ ਦੱਸਿਆ ਕਿ ਗੱਡੀ ਦੇ ਦੋਵੇਂ ਟਾਇਰ ਉਸ ਦੇ ਉੱਤੋਂ ਨਿਕਲ ਗਏ। ਕਾਰ ਡਰਾਈਵਰ ਨੇ ਗੱਡੀ ਰੋਕਣ ਦੀ ਥਾਂ ਉੱਥੋਂ ਫ਼ਰਾਰ ਹੋ ਗਿਆ ਆਟੋ ਚਾਲਕ ਨੇ ਬੱਚੇ ਨੂੰ ਸੜਕ ਤੋਂ ਚੁੱਕ ਕੇ ਤੁਰੰਤ ਹੋਰ ਲੋਕਾਂ ਦੀ ਸਹਾਇਤਾ ਨਾਲ ਡੀਐੱਮਸੀ ‘ਚ ਭਰਤੀ ਕਰਾਇਆ ਜਿੱਥੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।

Share this Article
Leave a comment