ਵੋਕੇਸ਼ਨਲ ਅਧਿਆਪਕ ਯੂਨੀਅਨ ਨੇ ਪਟਿਆਲਾ ‘ਚ ਕੱਢੀ ਵਿਸ਼ਾਲ ਰੈਲੀ, ਖਜ਼ਾਨਾ ਮੰਤਰੀ ਦਾ ਸਾੜਿਆ ਪੁਤਲਾ (ਵੇਖੋ VIDEO)

TeamGlobalPunjab
3 Min Read

ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਐਤਵਾਰ ਦਾ  ਦਿਨ ਅਧਿਆਪਕਾਂ ਦੇ ਧਰਨਿਆਂ ਦਾ ਰਿਹਾ । ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ। NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਦੀਆਂ ਅਧਿਆਪਕ ਮਾਰੂ ਨੀਤੀਆਂ, ਸਿੱਖਿਆ ਵਿਭਾਗ ਵਿਚ ਸਰਕਾਰ ਦੀਆਂ ਚਹੇਤੀ ਕੰਪਨੀਆਂ ਦੀ ਸ਼ਰੇਆਮ ਲੁੱਟ ਅਤੇ ਸਰਕਾਰ ਵੱਲੋਂ ਵਾਰ ਵਾਰ ਬੇਨਤੀਜਾ ਮੀਟਿੰਗਾਂ ਦੇ ਰੋਸ ਵਜੋਂ ਪਟਿਆਲਾ ਵਿਖੇ ਮੁਜ਼ਾਹਰਾ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।

ਐਤਵਾਰ ਨੂੰ ਸੂਬੇ ਭਰ ਤੋਂ ਪਟਿਆਲਾ ਪਹੁੰਚੇ ਵੋਕੇਸ਼ਨਲ ਅਧਿਆਪਕਾਂ ਨੇ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਤੋਂ ਸਰਕਾਰ ਉਨ੍ਹਾਂ ਨੂੰ ਸਿਰਫ ਲਾਅਰੇ ਲਗਾ ਰਹੀ ਹੈ, ਹਰ ਵਾਰ ਅਗਲੀ ਤਾਰੀਖ ਨੂੰ ਮੀਟਿੰਗ ਦਾ ਕਹਿ ਕੇ ਅਧਿਆਪਕਾਂ ਨੂੰ ਟਰਕਾ ਦਿੱਤਾ ਜਾਂਦਾ ਹੈ। ਅਧਿਆਪਕ ਜਥੇਬੰਦੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜ ਕੇ ਆਪਨਾ ਵਿਰੋਧ ਜ਼ਾਹਰ ਕੀਤਾ।

NSQF ਅਧਿਆਪਕਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜਿਆ

ਅਧਿਆਪਕ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਆਪਣੇ ਧਰਨਾ-ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਣਗੇ।

- Advertisement -

ਇਸ ਮੌਕੇ ਯੂਨੀਅਨ ਸੂਬਾ ਪ੍ਰਧਾਨ ਰਾਇ ਸਾਹਿਬ ਸਿੰਘ ਸਿੱਧੂ ਨੇ ਕਿਹਾ ਕਿ ਅਧਿਆਪਕ ਸੜਕਾਂ ਤੇ ਰੁਲਣ ਲਈ ਮਜਬੂਰ ਨੇ ਪਰ ਸਰਕਾਰ ਅਜੇ ਤੱਕ ਟੱਸ ਤੋਂ ਮਸ ਨਹੀਂ ਹੋ ਰਹੀ ਹੈ।

 

NSQF ਵੋਕੇਸ਼ਨਲ ਅਧਿਆਪਕ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਸਬੰਧੀ ਪਿਛਲੇ 25 ਦਿਨਾਂ ਤੋਂ ਪੱਕਾ ਧਰਨਾ ਸਾਹਮਣੇ ਗੁਰੂਦਵਾਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਲਗਾਇਆ ਹੋਇਆ ਹੈ । ਇਸ ਦੌਰਾਨ ਜਥੇਬੰਦੀ ਨੇ ਵੱਖ-ਵੱਖ ਪ੍ਰਦਰਸ਼ਨਾਂ ਰਾਹੀਂ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਘੇਰਿਆ, ਇਸ ਦੌਰਾਨ ਸਰਕਾਰ ਵੱਲੋਂ ਮੀਟਿੰਗਾ ਮਿਲੀਆਂ ਪਰ ਹਰੇਕ ਮੀਟਿੰਗ ਬੇਸਿੱਟਾ ਰਹੀ।

ਅਧਿਆਪਕਾਂ ਨੇ ਦੱਸਿਆ ਕਿ ਕਿਵੇਂ ਉਹ ਘਰ ਦਾ ਗੁਜ਼ਾਰਾ ਨਾ ਕਰਨ ਯੋਗ ਨਿਗੂਣੀ ਤਨਖਾਹ ਨਾਲ ਰੋਜ਼ ਆਰਥਿਕ ਤਸ਼ਦੱਦ ਦਾ ਸ਼ਿਕਾਰ ਹੋ ਰਹੇ ਹਨ ।

ਉਹ ਪਟਿਆਲਾ ਵਿਖੇ ਪਿਛਲੇ 26, ਦਿਨਾ ਤੋ ਪੱਕੇ ਧਰਨੇ ਤੇ ਬੈਠੇ ਹਨ ਪਰ ਸਰਕਾਰ ਵੱਲੋ ਓਹਨਾ ਦੀਆ ਮੰਗਾਂ ਨਾ ਮੰਨੀਆਂ, ਜਿਸਦੇ ਦੇ ਰੋਹ ਵਜੋਂ ਅੱਜ ਖੰਡਾ ਚੌਕ ਵਿਖੇ ਪੱਕਾ ਜਾਮ ਲਗਾਇਆ ਗਿਆ ਅਤੇ ਪੰਜਾਬ ਦੇ ਮੁਲਾਜ਼ਮ ਵਿਰੋਧੀ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਅਰਥੀ ਫੂਕੀ, ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਤੋਂ ਜਲਦ NSQF ਵੋਕੇਸ਼ਨਲ ਅਧਿਆਪਕ ਯੂਨੀਅਨ ਪੰਜਾਬ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।

- Advertisement -
Share this Article
Leave a comment