ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਪਹੁੰਚੀ NSG ਕਮਾਂਡੋ, ਮਾਲ ਰੋਡ ਸੀਲ

Prabhjot Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਮੱਧ ਬਾਜ਼ਾਰ ‘ਚ ਹਿਮਾਚਲੀ ਰਸੋਈ ਰੈਸਟੋਰੈਂਟ ‘ਚ ਹੋਏ ਧਮਾਕੇ ਦੀ ਜਾਂਚ ਲਈ ਐਤਵਾਰ ਸਵੇਰੇ ਕੁੱਤਿਆਂ ਦੇ ਦਸਤੇ ਦੇ ਨਾਲ ਐੱਨਐੱਸਜੀ ਦੀ ਟੀਮ ਸ਼ਿਮਲਾ ਪਹੁੰਚੀ। ਟੀਮ ਨੇ ਮੌਕੇ ‘ਤੇ ਜਾ ਕੇ ਸਬੂਤ ਇਕੱਠੇ ਕੀਤੇ। ਧਮਾਕੇ ਦੀ ਮਾਰ ਹੇਠ ਆਏ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਮਾਲ ਰੋਡ ‘ਤੇ ਲਗਭਗ 20 ਐਨਐਸਜੀ ਕਮਾਂਡੋ ਤਾਇਨਾਤ ਸਨ, ਜਦਕਿ ਇਕ ਹੋਰ ਟੀਮ ਉਸ ਇਮਾਰਤ ਵਿਚ ਗਈ, ਜਿਸ ਵਿਚ ਧਮਾਕਾ ਹੋਇਆ ਸੀ। ਉਥੇ ਜਾ ਕੇ ਟੀਮ ਨੇ ਕੁਝ ਸਬੂਤ ਇਕ ਪੈਕੇਟ ਵਿਚ ਬੰਦ ਕੀਤੇ ਤੇ ਜਾਂਚ ਲਈ ਆਪਣੇ ਨਾਲ ਲੈ ਗਏ।

ਕੀ ਹੈ ਮਾਮਲਾ?

18 ਜੁਲਾਈ ਦੀ ਸ਼ਾਮ ਸ਼ਿਮਲਾ ਦੇ ਇਕ ਰੈਸਟੋਰੈਂਟ ‘ਚ ਜ਼ੋਰਦਾਰ ਧਮਾਕਾ ਹੋਇਆ ਸੀ। ਜਿਸ ‘ਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ 13 ਲੋਕ ਜ਼ਖਮੀ ਹੋ ਗਏ। ਸ਼ੁਰੂਆਤੀ ਜਾਂਚ ‘ਚ ਇਸ ਨੂੰ ਸਿਲੰਡਰ ਧਮਾਕਾ ਦੱਸਿਆ ਜਾ ਰਿਹਾ ਸੀ ਪਰ ਪੁਲਿਸ ਨੂੰ ਸਲੰਡਰ ਧਮਾਕੇ ਦਾ ਕੋਈ ਸਬੂਤ ਨਹੀਂ ਮਿਲਿਆ।

- Advertisement -

ਧਮਾਕਾ ਇੰਨਾ ਖ਼ਤਰਨਾਕ ਸੀ ਕਿ ਇਸ ਦੀ ਆਵਾਜ਼ 500 ਮੀਟਰ ਤੱਕ ਸੁਣਾਈ ਦਿੱਤੀ। 10 ਤੋਂ 12 ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ, ਜਿਸ ਵਿੱਚ ਲੋਕ ਜਾਨ ਬਚਾਉਂਦੇ ਭੱਜਦੇ ਨਜ਼ਰ ਆ ਰਹੇ ਸਨ। ਸ਼ਿਮਲਾ ਦੇ ਐਸਪੀ ਸੰਜੀਵ ਗਾਂਧੀ ਨੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment