ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਖੰਨਾ ਵਿੱਚ ਇੱਕ ਪੰਜਾਬੀ ਐਨਆਰਆਈ ਦੀ ਨਾਲੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਉਹ ਕਿਸੇ ਵਿਆਹ ‘ਚ ਸ਼ਾਮਲ ਹੋਣ ਲਈ ਗਿਆ ਸੀ ਤੇ ਇੱਕ ਦਿਨ ਪਹਿਲਾਂ ਜਾਗੋ ਸਮਾਗਮ ਵਿੱਚ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਅਤੇ ਉਹ ਨਾਲੇ ਵਿੱਚ ਡਿੱਗ ਗਿਆ। ਪੁਲਿਸ ਨੇ ਸ਼ੱਕੀ ਹਾਲਾਤਾਂ ‘ਚ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ 37 ਸਾਲਾ ਵਰਿੰਦਰ ਸਿੰਘ ਗਿੱਲ ਲੁਧਿਆਣਾ ਦੇ ਪਿੰਡ ਬੁਲਾਰਾ ਦਾ ਰਹਿਣ ਵਾਲਾ ਸੀ। ਉਹ ਆਪਣੀ ਪਤਨੀ ਅਤੇ 9 ਸਾਲ ਦੇ ਪੁੱਤਰ ਨਾਲ ਆਸਟ੍ਰੇਲੀਆ ‘ਚ ਰਹਿੰਦਾ ਸੀ ਤੇ ਲਗਭਗ ਸਾਢੇ 9 ਸਾਲਾ ਬਾਅਦ ਪਿੰਡ ਪਰਤਿਆ ਸੀ। ਐਤਵਾਰ ਰਾਤ ਨੂੰ ਉਹ ਆਪਣੇ ਦੋਸਤ ਨਾਲ ਮਲੌਦ ਪਿੰਡ ਕੁਲਾਹੜ ਵਿੱਚ ਕਿਸੇ ਰਿਸ਼ਤੇਦਾਰ ਦੇ ਵਿਆਹ ਵਿੱਚ ਗਿਆ ਸੀ।
ਵਰਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਸ ਨੇ ਜਾਗੋ ਪਾਰਟੀ ‘ਚ ਕਾਫੀ ਮਸਤੀ ਕੀਤੀ ਅਤੇ ਸ਼ਰਾਬ ਪੀਤੀ। ਪਾਰਟੀ ਤੋਂ ਬਾਅਦ ਉਹ ਕਰੀਬ 1.15 ਵਜੇ ਘਰੋਂ ਨਿੱਕਲਿਆ ਤੇ ਰਾਤ ਲਗਭਗ 2 ਵਜੇ ਉਥੋਂ ਲੰਘ ਰਹੇ ਇਕ ਵਿਅਕਤੀ ਨੇ ਦੇਖਿਆ ਕਿ ਕੋਈ ਵਿਅਕਤੀ ਨਾਲੇ ਵਿਚ ਡਿੱਗਿਆ ਪਿਆ ਹੈ। ਉਸ ਨੇ ਵਿਆਹ ਵਾਲੇ ਘਰ ਜਾ ਕੇ ਸੂਚਨਾ ਦਿੱਤੀ। ਫਿਰ ਲੋਕਾਂ ਨੇ ਦੇਖਿਆ ਤਾਂ ਪਛਾਣ ਹੋਈ ਕਿ ਉਹ ਵਰਿੰਦਰ ਸੀ। ਜਿਸ ਤੋਂ ਬਾਅਦ ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਰਿੰਦਰ ਦੇ ਦੋਸਤ ਗੁਰਪ੍ਰੀਤ ਸਿੰਘ ਗਿੱਲ ਦੇ ਬਿਆਨ ਦਰਜ ਕਰ ਲਏ ਹਨ। ਜਿਸ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।