NRI ਨਿਹੰਗ ਸਿੰਘ ਦਾ ਹੋਲਾ-ਮਹੱਲਾ ਦੇਖਣ ਗਏ ਕੁੱਝ ਹੁੱਲੜਬਾਜ਼ਾਂ ਨੇ ਕੀਤਾ ਕਤਲ

Rajneet Kaur
2 Min Read

ਨਿਊਜ਼ ਡੈਸਕ:  ਹੁਣ ਪੰਜਾਬ ਵਿੱਚ ਪੈਸੇ ਦੀ ਫੌਕੀ ਟੌਹਰ, ਫੁਕਰਪੁਣਾ ਇਨ੍ਹਾਂ ਜਿਆਦਾ ਵੱਧ ਗਿਆ ਹੈ ਕਿ ਗਲਤ ਕੰਮ ਤੋਂ ਵਰਜਣ ਵਾਲੇ ਨੂੰ ਵੀ ਇਸ ਦਾ ਅੰਜਾਮ ਭੁਗਤਣਾ ਪੈਂਦਾ ਹੈ। ਇਹ ਨੌਜਵਾਨ ਪ੍ਰਦੀਪ ਸਿੰਘ ਜੋ ਗੁਰਦਾਸਪੁਰ ਦੇ ਗਾਜੀਕੋਟ ਪਿੰਡ ਨਾਲ ਸਬੰਧਤ ਸੀ ਤੇ ਕੈਨੇਡਾ ਦਾ ਪੀ ਆਰ ਸੀ, ਆਨੰਦਪੁਰ ਸਾਹਿਬ ਵਿਖੇ ਕੁੱਝ ਹੁੱਲੜਬਾਜ਼ਾਂ ਵੱਲੋਂ ਕਤਲ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਦੀਪ ਸਿੰਘ ਦਾ ਦੋਸ਼ ਇਹੀ ਸੀ ਕਿ ਉਸਨੇ ਟਰਾਲੀ ਵਿੱਚ ਨੌਜਵਾਨਾਂ ਨੂੰ ਉੱਚੀ-ਉੱਚੀ ਗਾਣੇ ਲਾਉਣ ਤੋਂ ਰੋਕਿਆ ਸੀ।

ਇਸ ਸਮੇਂ ਪਰਿਵਾਰਕ   ਮੈਂਬਰਾ  ਨੇ ਜਾਣਕਾਰੀ ਸਾਂਝੀ ਕੀਤੀ ਕਿ  ਪ੍ਰਦੀਪ ਕੈਨੇਡਾ ਦੇ ਵਿੱਚ ਰਹਿੰਦਾ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਸਨੂੰ ਪੀ.ਆਰ ਮਿਲੀ ਸੀ। ਸਤੰਬਰ ਮਹੀਨੇ ਉਹ ਵਾਪਿਸ ਆਪਣੇ ਘਰ ਆਇਆ ਸੀ ਅਤੇ 5 ਮਾਰਚ ਨੂੰ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦੇਖਣ ਗਿਆ ਸੀ ਅਤੇ ਰਸਤੇ ‘ਚ ਜਦੋਂ ਉਸ ਨੇ ਕੁਝ ਹੁੱਲੜਬਾਜ਼ਾਂ ਨੂੰ ਗੱਡੀ ਵਿੱਚ ਉਚੀ-ਉਚੀ ਅਸ਼ਲੀਲ ਗਾਣੇ ਚਲਾਉਂਦੇ ਹੋਏ ਦੇਖਿਆ ਤਾਂ ਹੁੱਲੜਬਾਜ਼ਾਂ ਨੂੰ ਸਮਝਾਉਣ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹੁਲੜਬਾਜ਼ਾਂ ਨੇ ਪ੍ਰਦੀਪ ਸਿੰਘ ਉਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment