ਲੁਧਿਆਣਾ ਪ੍ਰਸ਼ਾਸਨ ਨੇ ਸੋਮਵਾਰ ਤੋਂ ਕਰਫ਼ਿਊ ਵਿੱਚ ਢਿੱਲ ਦਾ ਸਮਾਂ 1 ਘੰਟਾ ਵਧਾਇਆ

TeamGlobalPunjab
2 Min Read

ਲੁਧਿਆਣਾ : ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਰਫ਼ਿਊ ਵਿੱਚ ਛੂਟ ਦੇ ਸਮੇਂ ਨੂੰ ਇੱਕ ਘੰਟਾ ਵਧਾ ਦਿੱਤਾ ਹੈ। ਕਰਫ਼ਿਊ ਦੇ ਸਮੇਂ ਬਾਰੇ ਨਵੇਂ ਹੁਕਮ ਸੋਮਵਾਰ ਤੋਂ ਲਾਗੂ ਹੋਣਗੇ, ਕਰਫ਼ਿਊ ਹੁਣ ਦੁਪਹਿਰ 1 ਵਜੇ ਤੋਂ ਲਗਾਇਆ ਜਾਏਗਾ।

ਇਸ ਤਰ੍ਹਾਂ ਲੁਧਿਆਣਾ ਵਿੱਚ ਕਰਫਿਊ ਦਾ ਸਮਾਂ ਦੁਪਿਹਰ 1 ਵਜੇ ਤੋਂ ਅਗਲੇ ਦਿਨ ਸਵੇਰੇ 5 ਵਜੇ (ਕੁੱਲ 16 ਘੰਟੇ) ਤੱਕ ਰਹੇਗਾ । ਇਸ ਤੋਂ ਪਹਿਲਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਰਫ਼ਿਊ ਵਿੱਚ ਢਿੱਲ ਦਾ ਸਮਾਂ ਸਵੇਰੇ 5 ਵਜੇ ਤੋਂ ਦੁਪਿਹਰ 12 ਵਜੇ ਤੱਕ ਦਾ ਸੀ। ਜ਼ਿਲ੍ਹੇ ਅੰਦਰ ਕਰੋਨਾ ਪ੍ਰਭਾਵਿਤਾਂ ਦੀ ਵਧਦੀ ਗਿਣਤੀ ਤੋਂ ਬਾਅਦ ਲੁਧਿਆਣਾ ਵਿੱਚ 10 ਮਈ ਤੋਂ 17 ਘੰਟਿਆਂ ਦਾ ਕਰਫ਼ਿਊ ਜਾਰੀ ਸੀ।

ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੁਝ ਅਹਿਮ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਇਨ੍ਹਾਂ ਅਨੁਸਾਰ ਸਾਰੇ ਰੈਸਟੋਰੈਂਟ ਕੈਫ਼ੇ, ਕੌਫ਼ੀ ਦੀਆਂ ਦੁਕਾਨਾਂ, ਫਾਸਟ ਫੂਡ, ਢਾਬਾ, ਬੇਕਰੀ, ਹਲਵਾਈ, ਚਾਹ ਦੀਆਂ ਦੁਕਾਨਾਂ ਵਿਚ ਬੈਠ ਕੇ ਖਾਣਾ ਖਾਣ ਦੀ ਮਨਾਹੀ ਹੋਵੇਗੀ । ਜਦਕਿ ਡਿਲਿਵਰੀ ਰਾਤ ਅੱਠ ਵਜੇ ਤੱਕ ਕੀਤੀ ਜਾ ਸਕਦੀ ਹੈ । ਅੱਠ ਵਜੇ ਤੋਂ ਬਾਅਦ ਇਹ ਅਦਾਰੇ ਬੰਦ ਰਹਿਣਗੇ । ਹੁਕਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ ਅਦਾਰਿਆਂ ਨੂੰ ਕਰਫ਼ਿਊ ਰਹਿਣ ਦੀ ਆਖ਼ਰੀ ਤਰੀਕ ਤਕ ਬੰਦ ਕਰ ਦਿੱਤਾ ਜਾਵੇਗਾ ।

ਈ-ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ 8 ਵਜੇ ਤੱਕ ਘਰ-ਘਰ ਪਾਰਸਲ ਵੰਡਣ ਦੀ ਇਜਾਜ਼ਤ ਹੋਵੇਗੀ । ਇਹ ਹੁਕਮ 24 ਮਈ ਸੋਮਵਾਰ ਤੋਂ ਲਾਗੂ ਹੋਣਗੇ।

- Advertisement -

Share this Article
Leave a comment