ਭਾਈ ਅੰਮ੍ਰਿਤਪਾਲ ਦੀ ਗੱਡੀ ਨਾਲ ਜੁੜਿਆ ਹੁਣ ਨਵਾਂ ਵਿਵਾਦ, ਭਾਜਪਾ ਸਮਰਥਕ ਦੇ ਨਾਂ ‘ਤੇ ਰਜਿਸਟਰਡ

Rajneet Kaur
2 Min Read

ਨਿਊਜ਼ ਡੈਸਕ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਰੋਜ਼ਾਨਾ ਨਵੇਂ ਤੋਂ ਨਵਾਂ ਵਿਵਾਦ ਜੁੜਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਅਤੇ ਵਿਦੇਸ਼ਾਂ ਵਿਚੋਂ ਫੰਡਿਗ ਹੋਣ ਤੋਂ ਬਾਅਦ ਹੁਣ ਉਨ੍ਹਾਂ ਦੀ ਗੱਡੀ ਨਾਲ ਵਿਵਾਦ ਖੜਾ ਹੋ ਗਿਆ ਹੈ। ਜਿਸ ਗੱਡੀ ‘ਚ ਭਾਈ ਅੰਮ੍ਰਿਤਪਾਲ ਸਿੰਘ ਕਿਤੇ ਜਾਂਦੇ ਹਨ ਉਸ ਗੱਡੀ  ‘ਤੇ ਹਰਿਆਣਾ ਦਾ ਨੰਬਰ ਲੱਗਾ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਕਾਰ ਹਰਿਆਣਾ ਦੇ ਇਕ ਵਪਾਰੀ ਅਤੇ ਭਾਜਪਾ ਸਮਰਥਕ ਦੇ ਨਾਂ ‘ਤੇ ਰਜਿਸਟਰਡ ਹੈ।ਵਪਾਰੀ ਪ੍ਰੇਮ ਨਾਥ ਮਿਹਾਨੀ ਦਾ ਭਾਜਪਾ ਨਾਲ ਡੂੰਘਾ ਰਿਸ਼ਤਾ ਦੱਸਿਆ ਜਾ ਰਿਹਾ ਹੈ।

ਜਿਵੇਂ ਹੀ ਅੰਮ੍ਰਿਤਪਾਲ ਸਿੰਘ ਅਤੇ ਮਰਸਡੀਜ਼ ਕਾਰ ਨੰਬਰ HR72E1818 ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਗੱਲਾਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਹਨ। ਕਈਆਂ ਨੇ ਅੰਮ੍ਰਿਤਪਾਲ ਨੂੰ ਕੇਂਦਰੀ ਏਜੰਸੀਆਂ ਦਾ ਏਜੰਟ ਕਿਹਾ, ਜਦੋਂ ਕਿ ਕਈਆਂ ਨੇ ਉਨ੍ਹਾਂ ਨੂੰ ਆਈਐਸਆਈ ਦਾ ਏਜੰਟ ਕਿਹਾ ਹੈ। ਪਰ ਇਸ ਮਾਮਲੇ ‘ਤੇ ਭਾਈ ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਸੰਗਤ ਨੇ ਇਹ ਕਾਰ ਉਨ੍ਹਾਂ ਨੂੰ ਦਿੱਤੀ ਹੈ। ਉਸ ਦੇ ਚਾਚਾ ਹਰਜੀਤ ਸਿੰਘ ਨੇ ਇਸ ਗੱਡੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਇਹ ਕਾਰ ਨਾ ਤਾਂ ਅੰਮ੍ਰਿਤਪਾਲ ਸਿੰਘ ਦੀ ਹੈ ਅਤੇ ਨਾ ਹੀ ਇਹ ਸੰਸਥਾ ਦੇ ਨਾਂ ‘ਤੇ ਰਜਿਸਟਰਡ ਹੈ। ਇਹ ਪਿੰਡ ਭੂਰਾ ਦੇ ਵਸਨੀਕ ਰਣਧੀਰ ਸਿੰਘ ਧੀਰਾ ਦੀ ਹੈ, ਜੋ ਖ਼ੁਦ ਵਿਦੇਸ਼ ‘ਚ ਰਹਿੰਦੇ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਖਰੀਦ ਕੇ ਇਸ ਨੂੰ ਚਲਾਉਣ ਲਈ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਗੱਡੀ ਨੂੰ ਆਪਣੇ ਭਰਾ ਦੇ ਨਾਂ ‘ਤੇ ਟਰਾਂਸਫਰ ਕਰਵਾਉਣਾ ਚਾਹੁੰਦੇ ਸੀ ਪਰ ਕਿਸੇ ਕਾਰਨ ਉਹ ਅਜੇ ਤੱਕ ਇਸ ਨੂੰ ਟਰਾਂਸਫਰ ਨਹੀਂ ਕਰਵਾ ਸਕੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment