ਭਾਰਤੀ ਚੋਣ ਕਮਿਸ਼ਨ ਵੱਲੋਂ 5 ਐਸਐਸਪੀਜ਼ ਦੀ ਤੈਨਾਤੀ: ਸਿਬਿਨ ਸੀ

Prabhjot Kaur
1 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ 5 ਜ਼ਿਲ੍ਹਿਆਂ ਦੇ ਐਸਐਸਪੀਜ਼ ਦੀ ਤੈਨਾਤੀ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਦੀਪਕ ਪਾਰਿਕ ਨੂੰ ਐਸਐਸਪੀ ਬਠਿੰਡਾ ਲਗਾਇਆ ਗਿਆ ਹੈ ਜਦਕਿ ਅੰਕੁਰ ਗੁਪਤਾ ਨੂੰ ਐਸਐਸਪੀ ਜਲੰਧਰ ਰੂਰਲ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਮਰਤ ਕੌਰ ਨੂੰ ਐਸਐਸਪੀ ਮਾਲੇਰਕੋਟਲਾ, ਸੁਹੇਲ ਕਾਸਿਮ ਮੀਰ ਨੂੰ ਐਸਐਸਪੀ ਪਠਾਨਕੋਟ ਅਤੇ ਡਾ. ਪ੍ਰੱਗਿਆ ਜੈਨ ਨੂੰ ਐਸਐਸਪੀ ਫਾਜ਼ਿਲਕਾ ਤੈਨਾਤ ਕੀਤਾ ਗਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment