ਹਰਜੀਤ ਸੱਜਣ ਨੇ ਸੀਰੀਆਈ ਸ਼ਰਨਾਰਥੀਆਂ ਲਈ ਜਤਾਈ ਚਿੰਤਾ

Prabhjot Kaur
2 Min Read

ਨਿਊਜ਼ ਡੈਸਕ : ਲੇਬਨਾਨ ਦੇ ਅਧਿਕਾਰੀਆਂ ਵੱਲੋਂ ਪ੍ਰਤੀ ਮਹੀਨਾ 15,000 ਸੀਰੀਆਈ ਸ਼ਰਨਾਰਥੀਆਂ ਨੂੰ ਵਾਪਸ ਭੇਜਣ ਦੀ ਯੋਜਨਾ ਦੇ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸੱਜਣ ਨੇ ਆਪਣੇ ਲੇਬਨਾਨ ਦੌਰੇ ਦੌਰਾਨ ਕਿਹਾ ਸੀ ਕਿ ਸੀਰੀਆ ਦੇ ਹਾਲਾਤ ਹਾਲੇ ਸੁਧਰੇ ਨਹੀਂ ਹਨ ਤੇ ਅਜਿਹੇ ‘ਚ ਸੀਰੀਆਈ ਸ਼ਰਨਾਰਥੀਆਂ ਲਈ ਘਰ ਪਰਤਣਾ ਹਾਲੇ ਸੁਰੱਖਿਅਤ ਨਹੀਂ ਹੈ।

ਕੈਨੇਡਾ ਦੇ ਮੰਤਰੀ ਹਰਜੀਤ ਸੱਜਣ ਨੇ ਬੁੱਧਵਾਰ ਨੂੰ ਇੱਥੇ ਕਿਹਾ ਕਿ ਸੀਰੀਆਈ ਸ਼ਰਨਾਰਥੀਆਂ ਲਈ ਘਰ ਪਰਤਣਾ ਹਾਲੇ ਸੁਰੱਖਿਅਤ ਨਹੀਂ ਹੈ। ਸੱਜਣ ਲੇਬਨਾਨ ਦੇ ਦੌਰੇ ‘ਤੇ ਸਨ ਅਤੇ ਇਸ ਤੋਂ ਬਾਅਦ ਉਹ ਜਾਰਡਨ ਪਹੁੰਚੇ। ਇਸ ਦੌਰਾਨ ਕੈਨੇਡੀਅਨ ਮੰਤਰੀ ਨੇ ਅਸਥਾਈ ਰਿਹਾਇਸ਼ਾਂ ਵਿੱਚ ਰਹਿ ਰਹੇ ਸੀਰੀਆਈ ਸ਼ਰਨਾਰਥੀਆਂ ਨਾਲ ਮੁਲਾਕਾਤ ਕੀਤੀ।

ਦੱਸਣਯੋਗ ਹੈ ਕਿ ਸੀਰੀਆ ‘ਚ 11 ਸਾਲ ਪਹਿਲਾਂ ਸੰਘਰਸ਼ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ 5 ਲੱਖ ਤੋਂ ਜ਼ਿਆਦਾ ਨਾਗਰਿਕ ਦੇਸ਼ ਛੱਡ ਕੇ ਚਲੇ ਗਏ ਸਨ। ਇਨ੍ਹਾਂ ‘ਚੋਂ ਜ਼ਿਆਦਾਤਰ ਲੋਕ ਗੁਆਂਢੀ ਦੇਸ਼ਾਂ ਤੁਰਕੀ, ਲੇਬਨਾਨ ਅਤੇ ਜਾਰਡਨ ‘ਚ ਰਹਿ ਰਹੇ ਹਨ। 10 ਲੱਖ ਸੀਰੀਆਈ ਸ਼ਰਨਾਰਥੀ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਲੇਬਨਾਨ ਵਿੱਚ ਰਹਿ ਰਹੇ ਹਨ। ਲੇਬਨਾਨ ਦੇਸ਼ ਦੇ ਡੂੰਘੇ ਆਰਥਿਕ ਸੰਕਟ ਦੇ ਵਿਚਾਲੇ ਸ਼ਰਨਾਰਥੀਆਂ ਨੂੰ ਘਰ ਭੇਜਣਾ ਚਾਹੁੰਦਾ ਹੈ।

ਸੀਰੀਆ ਦੇ ਸਥਾਨਕ ਪ੍ਰਸ਼ਾਸਨ ਮੰਤਰੀ ਹੁਸੈਨ ਮਖਲੂਫ ਨੇ ਸੋਮਵਾਰ ਨੂੰ ਕਿਹਾ ਕਿ ਲੇਬਨਾਨ ਵਿੱਚ ਸੀਰੀਆਈ ਸ਼ਰਨਾਰਥੀ ਘਰ ਪਰਤਣਾ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸ਼ਰਨਾਰਥੀਆਂ ਨੂੰ ਅਧਿਕਾਰੀਆਂ ਤੋਂ ਹਰ ਸੰਭਵ ਮਦਦ ਮਿਲੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment