ਨੌਰਵੇ ‘ਚ ਆਨੰਦ ਕਾਰਜ ਨੂੰ ਮਿਲੀ ਕਾਨੂੰਨੀ ਮਾਨਤਾ

TeamGlobalPunjab
1 Min Read

ਨੌਰਵੇ: ਯੂਰਪੀ ਦੇਸ਼ ਨੌਰਵੇ ਦੀ ਸਰਕਾਰ ਨੇ ਗੁਰਦੁਆਰਾ ਸਾਹਿਬ ਵਿੱਚ ਹੋਏ ਸਿੱਖ ਆਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਵਿਆਹ ਨੂੰ ਨੌਰਵੇ ਵਿੱਚ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾਂਦੀ ਸੀ।

ਗੁਰਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲਿਅਰ ਨੌਰਵੇ ਵੱਲੋਂ ਲੰਬੇ ਸਮੇਂ ਤੋਂ ਇਸ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਦਰਮਨ ਨੌਰਵੇ ਦੇ ਕੌਂਸਲਰ ਅੰਮ੍ਰਿਤਪਾਲ ਸਿੰਘ ਦੀਆਂ ਅਣਥੱਕ ਕੋਸ਼ਿਸ਼ਾਂ ਮਗਰੋਂ ਇਸ ਸਿੱਖ ਆਨੰਦ ਕਾਰਜ ਨੂੰ ਮਾਨਤਾ ਮਿਲੀ ਹੈ। ਅੰਮ੍ਰਿਤਪਾਲ ਸਿੰਘ ਕਪੂਰਥਲਾ ਦੇ ਹਨ ਅਤੇ ਲੇਖਕਾ ਪਰਮਜੀਤ ਕੌਰ ਸਰਹਿੰਦ ਦੇ ਜਵਾਈ ਹਨ।

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ, ਸਕੱਤਰ ਹਰਿੰਦਰਪਾਲ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਵੀ ਇਸ ਕਾਰਜ ਲਈ ਪੂਰਾ ਸਹਿਯੋਗ ਦਿੱਤਾ। ਇਹ ਕਾਨੂੰਨ ਗੁਰਦੁਆਰਾ ਸ੍ਰੀ ਨਾਨਕ ਨਿਵਾਸ ਲਿਅਰ ਵਿੱਚ ਹੋਏ ਆਨੰਦ ਕਾਰਜ ਲਈ ਹੀ ਲਾਗੂ ਹੋਇਆ ਹੈ। ਦੱਸ ਦਈਏ ਇਸ ਤੋਂ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੇ ਸਿੱਖਾਂ ਅਤੇ ਗੁਰਦੁਆਰਾ ਕਮੇਟੀ ਦੀ ਸਹਾਇਤਾ ਨਾਲ ਪਾਸਪੋਰਟ ‘ਤੇ ਪੱਗ ਵਾਲੀ ਰਵਾਇਤੀ ਫੋਟੋ ਲਗਵਾਉਣ ਵਾਲਾ ਕਾਨੂੰਨ ਲਾਗੂ ਕਰਵਾਇਆ ਸੀ।

- Advertisement -

Share this Article
Leave a comment