ਪੰਜਸ਼ੀਰ ‘ਚ ਨਾਰਦਰਨ ਅਲਾਇੰਸ ਅਤੇ ਤਾਲਿਬਾਨ ਦਰਮਿਆਨ ਭਿੰਅਕਰ ਲੜਾਈ, ਤਾਲਿਬਾਨ ਨੂੰ ਵੱਡਾ ਨੁਕਸਾਨ

TeamGlobalPunjab
2 Min Read

ਕਾਬੁਲ : ਪੰਜਸ਼ੀਰ ‘ਚ ਤਾਲਿਬਾਨ ਅਤੇ ਨਾਰਦਰਨ ਅਲਾਇੰਸ ਦਰਮਿਆਨ ਭਿੰਅਕਰ ਲੜਾਈ ਜਾਰੀ ਹੈ। ਖ਼ਬਰ ਹੈ ਕਿ ਨਾਰਦਰਨ ਅਲਾਇੰਸ ਨੇ ਤਾਲਿਬਾਨ ਨੂੰ ਜ਼ਬਰਦਸਤ ਨੁਕਸਾਨ ਪਹੁੰਚਾਇਆ ਹੈ। ਉਧਰ ਤਾਲਿਬਾਨ ਦਾ ਦਾਅਵਾ ਹੈ ਕਿ ਉਹ ਪੰਜਸੀਰ ‘ਚ ਵਿਰੋਧੀਆਂ ਨੂੰ ਵੱਡੀ ਚੁਣੌਤੀ ਪੇਸ਼ ਕਰ ਰਹੇ ਹਨ। ਉਧਰ ਅਲਕਾਇਦਾ ਨੇ ਤਾਲਿਬਾਨ ਦੇ ਹੱਕ ਵਿੱਚ ਡਟਣ ਦਾ ਐਲਾਨ ਕੀਤਾ ਹੈ।

 

- Advertisement -

 

ਦਰਅਸਲ ਤਾਲਿਬਾਨ ਨੇ ਰਾਜਧਾਨੀ ਕਾਬੁਲ ਸਮੇਤ ਲਗਭਗ ਸਾਰੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ ਹੈ, ਪਰ ਉਨ੍ਹਾਂ ਦੇ ਲੜਾਕਿਆਂ ਨੂੰ ਪੰਜਸ਼ੀਰ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਰਿਹਾ ਹੈ। ਪੰਜਸ਼ੀਰ ਸਮਰਥਕਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਪਹਾੜਾਂ ਤੋਂ ਤਾਲਿਬਾਨ ਲੜਾਕਿਆਂ ਉੱਤੇ ਗੋਲੀਆਂ ਅਤੇ ਰਾਕੇਟ ਲਾਂਚਰ ਚਲਾਏ ਜਾ ਰਹੇ ਹਨ। ਇਸ ਲੜਾਈ ਵਿੱਚ 40 ਤੋਂ ਵੱਧ ਤਾਲਿਬਾਨ ਲੜਾਕਿਆਂ ਨੂੰ ਮਾਰ ਦਿੱਤਾ ਗਿਆ ਹੈ, ਜਦੋਂ ਕਿ 19 ਨੂੰ ਮਸੂਦ ਦੀ ਫੌਜ ਨੇ ਗ੍ਰਿਫਤਾਰ ਕੀਤਾ ਹੈ।

 

ਵੀਡੀਓ ਪੰਜਸ਼ੀਰ ਦੇ ਖਵਾਕ ਜ਼ਿਲ੍ਹੇ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ਵਿੱਚ, ਪੰਜਸ਼ੀਰ ਲੜਾਕਿਆਂ ਨੂੰ ਪਹਾੜਾਂ ਵਿੱਚ ਲੁਕਿਆ ਹੋਇਆ ਅਤੇ ਤਾਲਿਬਾਨ ਲੜਾਕਿਆਂ ਨੂੰ ਉਨ੍ਹਾਂ ਦੇ ਘੇਰੇ ਵਿੱਚ ਫਸਦੇ ਵੇਖਿਆ ਜਾ ਸਕਦਾ ਹੈ। ਉਹ ਤਾਲਿਬਾਨ ਲੜਾਕਿਆਂ ਉੱਤੇ ਪਹਾੜਾਂ ਤੋਂ ਗੋਲੀਆਂ ਅਤੇ ਰਾਕੇਟ ਲਾਂਚਰਾਂ ਦਾ ਮੀਂਹ ਵਰ੍ਹਾ ਰਹੇ ਹਨ। ਲੜਾਕਿਆਂ ਲਈ ਪਹਾੜਾਂ ਨਾਲ ਘਿਰੇ ਇਸ ਖੇਤਰ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਰਿਹਾ ਹੈ । ਹਾਲਾਂਕਿ, ਇਸ ਹਮਲੇ ਵਿੱਚ ਤਾਲਿਬਾਨ ਨੇ ਨਾਰਦਰਨ ਅਲਾਇੰਸ ਦੀਆਂ ਫੌਜਾਂ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਵੀ ਦਾਅਵਾ ਕੀਤਾ ਹੈ।

- Advertisement -

 

ਪੰਜਸ਼ੀਰ ਘਾਟੀ

 

ਇਸ ਸਭ ਵਿਚਾਲੇ ਭਾਰਤ ਇੱਕ ਵਾਰ ਫਿਰ ਕਾਬੁਲ ਹਵਾਈ ਅੱਡੇ ਤੋਂ ਉਡਾਣ ਸੰਚਾਲਨ ਸ਼ੁਰੂ ਹੋਣ ਤੋਂ ਬਾਅਦ ਆਪਣੇ ਲੋਕਾਂ ਨੂੰ ਉੱਥੋਂ ਕੱਢੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਬਾਗਚੀ ਨੇ ਕਿਹਾ ਕਿ ਇਸ ਵੇਲੇ ਕਾਬੁਲ ਹਵਾਈ ਅੱਡਾ ਚਾਲੂ ਨਹੀਂ ਹੈ। ਜਿਵੇਂ ਹੀ ਕਾਰਵਾਈ ਮੁੜ ਸ਼ੁਰੂ ਹੋਵੇਗੀ, ਅਸੀਂ ਕਾਬੁਲ ਤੋਂ ਲੋਕਾਂ ਨੂੰ ਕੱਣ ਲਈ ਆਪਣਾ ਆਪਰੇਸ਼ਨ ਸ਼ੁਰੂ ਕਰਾਂਗੇ।

Share this Article
Leave a comment