ਸਰਕਾਰੀ ਸਕੂਲਾਂ ਦੇ ਸਰਵਪੱਖੀ ਵਿਕਾਸ ਲਈ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ: ਰਾਣਾ ਗੁਰਜੀਤ

TeamGlobalPunjab
2 Min Read

ਸੁਲਤਾਨਪੁਰ ਲੋਧੀ: ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਸਰਬਪੱਖੀ ਵਿਕਾਸ ਲਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤਾਂ ਜੋ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਢਾਂਚੇ ਦੇ ਮਾਮਲੇ ਵਿਚ ਹੋਰ ਬਿਹਤਰੀਨ ਬਣਾਇਆ ਜਾ ਸਕੇ।

ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਘੰਟਾ ਘਰ/ਲੜਕੀਆਂ ) ਵਿਖੇ 18.78 ਲੱਖ ਰੁਪਏ ਦੀ ਗ੍ਰਾਂਟ ਨਾਲ ਬਣ ਰਹੇ 3 ਐਡੀਸ਼ਨਲ ਕਲਾਸ ਰੂਮਾਂ ਅਤੇ 1 ਲੱਖ ਰੁਪਏ ਦੀ ਗ੍ਰਾਂਟ ਨਾਲ ਬਣ ਰਹੇ ਸਕੂਲ ਦੇ ਮੁੱਖ ਗੇਟ ਦੇ ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਵਿਕਸਤ ਕਰਨ ਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨ ਦੇ ਸਾਰਥਿਕ ਨਤੀਜੇ ਨਿਕਲੇ ਹਨ, ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਦਾਖਲੇ ਦੀ ਦਰ 17 ਫੀਸਦੀ ਤੱਕ ਵਧ ਗਈ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 198 ਕਰੋੜ ਰੁਪੈ ਦੀ ਲਾਗਤ ਨਾਲ ਦਿੱਤੇ ਗਏ ਸਮਰਾਟ ਫੋਨ ਡਿਜ਼ੀਟਲ ਸਿੱਖਿਆ ਦਾ ਮੁੱਢ ਬੰਨਣ ਵਿਚ ਕਾਮਯਾਬ ਹੋਏ ਹਨ।

ਇਸ ਮੌਕੇ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ ਵਿਚ ਕਲਾਸ ਰੂਮਾਂ ਅਤੇ ਸਕੂਲ ਦੇ ਮੁੱਖ ਗੇਟ ਦੀਆਂ ਉਦਘਾਟਨੀ ਰਸਮਾਂ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਮਨੋਜ ਭਸੀਨ, ਕੌਂਸਲਰ ਨਰਿੰਦਰ ਸਿੰਘ ਮਨਸੂੂ, ਬਲਾਕ ਸੰਮਤੀ ਮੈਂਬਰ ਹਰਦੀਪ ਸਿੰਘ ਬਿਸਨਪੁਰ, ਸੀਨੀਅਰ ਕਾਂਗਰਸ ਆਗੂ ਸੁਰਿੰਦਰ ਨਾਥ ਮੜੀਆ ਅਤੇ ਕੌਂਸਲਰ ਮਨੋਜ ਕੁਮਾਰ ਅਰੋੜਾ ਨੇ ਸਾਂਝੇ ਤੌਰ ਉੱਤੇ ਨਿਭਾਈਆਂ।

- Advertisement -

Share this Article
Leave a comment