ਮਨੀ, ਹਨੀ ਤੇ ਚੰਨੀ ਨੂੰ ਕੋਈ ਵੱਖ ਨਹੀਂ ਕਰ ਸਕਦਾ: ਮਜੀਠੀਆ

TeamGlobalPunjab
2 Min Read

ਚੰਡੀਗੜ੍ਹ: ਵਿਧਾਨਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ਹੈ, ਇਸ ਵਿਚਾਲੇ ਸਿਆਸੀ ਧਿਰਾਂ ਵਲੋਂ ਇੱਕ-ਦੂਜੇ ‘ਤੇ ਵਾਰ ਵੀ ਜਾਰੀ ਹਨ। ਇਸੇ ਤਹਿਤ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ‘ਚ ਕਾਂਗਰਸੀਆਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਸਬੂਤਾਂ ਸਣੇ ਕਈ ਖੁਲਾਸੇ ਕੀਤੇ।

ਈ.ਡੀ. ਦੀ ਕਾਰਵਾਈ ਨੂੰ ਲੈ ਕੇ ਮਜੀਠੀਆ ਨੇ ਕਿਹਾ ਕਿ ਹਾਲੇ ਤਾਂ ਮੁੱਖ ਮੰਤਰੀ ਚੰਨੀ ਦੇ ਭਤੀਜੇ ਦੇ ਘਰ ਛਾਪਾ ਪਿਆ ਅਤੇ 6 ਤੋਂ 10 ਕਰੋੜ ਤੱਕ ਰੁਪਏ ਬਰਾਮਦ ਹੋਏ ਹਨ ਜੇ ਇਹੀ ਛਾਪਾ ਮੁੱਖ ਮੰਤਰੀ ਦੇ ਘਰ ਪਵੇ ਤਾਂ ਪਤਾ ਨਹੀਂ ਕਿੰਨੇ 100 ਕਰੋੜ ਮਿਲ ਜਾਣ।

ਮਜੀਠੀਆ ਨੇ ਵੰਗਾਰਦਿਆਂ ਕਿਹਾ ਕਿ ‘ਜੇ ਸਾਨੂੰ ਹੱਥ ਪਾਉਗੇ ਤਾਂ ਤੁਹਾਨੂੰ ਵੀ ਹੱਥ ਪੈਣਗੇ ਹੀ।’ ਮਜੀਠੀਆ ਨੇ ਕਿਹਾ ਕਿ ਪੰਜਾਬ ‘ਚ ਪੁਲਿਸ ਦੇ ਸਾਰੇ ਵੱਡੇ ਅਫ਼ਸਰ ਕਾਂਗਰਸ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਚੰਨੀ ਦਾ ਭਤੀਜਾ ਭੁਪਿੰਦਰ ਹਨੀ ਤੇ ਚੰਨੀ ਰਲ ਕੇ ਮਨੀ ਬਣਾਉਂਦੇ ਸਨ। ਮਤਲਬ ਕਿ ਮਨੀ, ਹਨੀ ਤੇ ਚੰਨੀ ਨੂੰ ਕੋਈ ਵੱਖ ਨਹੀਂ ਕਰ ਸਕਦਾ। ਹਨੀ ਤੋਂ ਬਿਨਾਂ ਚੰਨੀ ਅਧੂਰਾ, ਚੰਨੀ ਮਨੀ ਤੋਂ ਬਿਨਾਂ ਅਧੂਰਾ।

ਮਜੀਠੀਆ ਨੇ ਇਕ ਆਡੀਓ ਕਲਿਪ ਜਾਰੀ ਕਰਦੇ ਹੋਏ ਦਸਿਆ ਕਿ ਸਰਪੰਚ ਇਕਬਾਲ ਸਿੰਘ ਤੇ ਉਸ ਦਾ ਸਾਥੀ ਸ਼ਰੇਆਮ ਜੰਗਲਾਤ ਮਹਿਕਮੇ ਦੀ ਜ਼ਮੀਨ ਵਿਚੋਂ ਨਾਜਾਇਜ਼ ਮਾਈਨਿੰਗ ਕਰੇ ਸਨ ਅਤੇ ਜਦੋਂ ਸਰਕਾਰੀ ਗਾਰਡ ਨੇ ਰੋਕਿਆ ਤਾਂ ਉਸ ਨੂੰ ਧਮਕੀਆਂ ਦਿਤੀਆਂ ਗਈਆਂ।

- Advertisement -

 

Share this Article
Leave a comment