ਚੰਡੀਗੜ੍ਹ: ਜਦੋਂ ਪੰਜਾਬ ਤੇ ਹਾਲਾਤਾਂ ਦੀ ਗੱਲ ਕਰਦੇ ਹਾਂ ਲਗਾਤਾਰ ਪੰਜਾਬ ਅੰਦਰ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਕ ਪਾਸੇ ਜਿੱਥੇ ਪੰਜਾਬ ਦੇ ਪਾਣੀਆਂ ਦਾ ਮਸਲਾ ਵੱਡੀ ਪੱਧਰ ਤੇ ਗਰਮਾਇਆ ਹੋਇਆ ਹੈ ਉੱਥੇ ਹੀ ਪ੍ਰਵਾਸ ਕਾਰਨ ਵੀ ਹਾਲਾਤ ਚਿੰਤਾਜਨਕ ਬਣੀ ਹੋਏ ਹਨ। ਇਨ੍ਹਾਂ ਅਹਿਮ ਮੰਗਾਂ ਨੂੰ ਲੈਣ ਕੇ ਅੱਜ ਵਿਦਿਆਰਥੀ ਜਥੇਬੰਦੀ ਸੱਥ ਦਾ ਇਕ ਵਫਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਮਿਲਣ ਪਹੁੰਚਿਆ। ਇਸ ਮੌਕੇ ਪੰਜਾਬ ਦੀਆਂ ਕਈ ਅਹਿਮ ਮੰਗਾਂ ਬਾਬਤ ਸਪੀਕਰ ਨੂੰ ਜਾਣੂ ਕਰਵਾਇਆ ਗਿਆ ।
ਸੱਥ ਮੈਂਬਰਾਂ ਵਲੋਂ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਸੌਂਪਿਆ ਗਿਆ ਜਿਸ ਵਿਚ ਹੇਠਲੀਆਂ ਮੰਗਾਂ ਸ਼ਾਮਲ ਹਨਃ
1. ਯੂਨੀਵਰਸਿਟੀ ਦੀਆਂ ਫੀਸਾਂ ਘੱਟ ਕਰਨ ਲਈ ਸਲਾਨਾ ਗ੍ਰਾਂਟ ਵਧਾਈਆਂ ਜਾਣ
2. ਪੰਜਾਬ ਚ ਹਰ ਖੇਤਰ ਦੀਆਂ ਨੌਕਰੀਆਂ ਸਿਰਫ ਪੰਜਾਬ ਦੇ ਨੌਜਵਾਨਾਂ ਲਈ ਰਾਖਵੀਆਂ ਹੋਣ
3. ਪੰਜਾਬ ਦੇ ਹਰ ਘਰ ਹਰ ਖੇਤ ਨੂੰ ਦਰਿਆਈ ਪਾਣੀ ਪੀਣ ਲਈ ਮੁਹਈਆ ਕਰਾਇਆ ਜਾਵੇ
4. MANF ਵਰਗੀ ਸਕਾਲਰਸ਼ਿਪ ਪੰਜਾਬ ਪੱਧਰ ‘ਤੇ ਸ਼ੁਰੂ ਕੀਤੀ ਤਾਵੇ ਤਾਂ ਜੋ ਖੋਜ ਦਾ ਪੱਧਰ ਉਚਾ ਚੁੱਕਿਆ ਜਾ ਸਕੇ।
5. ਅੰਮ੍ਰਿਤਸਰ ਖੇਤਰ ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਖੇਤੀ ਅਧਾਰਿਤ ਉਦਯੋਗ ਸਥਾਪਿਤ ਕੀਤੇ ਜਾਣ।
6. ਗੈਰ ਪੰਜਾਬੀਆਂ ਨੂੰ ਪੰਜਾਬ ਚ ਜਾਇਦਾਦ ਖਰੀਦਣ ਦਾ ਹੱਕ ਨਾ ਹੋਵੇ।