ਚੀਨ ਨਾਲ ਤਣਾਅ ਵਧਣ ‘ਤੇ ਟਰੰਪ ਨਹੀਂ ਦੇਣਗੇ ਭਾਰਤ ਦਾ ਸਾਥ: ਬੋਲਟਨ

TeamGlobalPunjab
1 Min Read

ਵਾਸ਼ਿੰਗਟਨ: ਭਾਰਤ-ਚੀਨ ਸਰਹੱਦ ਵਿਵਾਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦਾ ਸਾਥ ਦੇਣ ਦੀ ਗੱਲ ਕਹੀ ਹੈ। ਉਥੇ ਹੀ ਪਿਛਲੇ ਕੁੱਝ ਸਮੇਂ ਵਿੱਚ ਅਮਰੀਕਾ ਨੇ ਚੀਨ ਦੀ ਘੇਰਾਬੰਦੀ ਵੀ ਕੀਤੀ ਹੈ ਪਰ ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਹਨ ਬੋਲਟਨ ਦਾ ਮੰਨਣਾ ਹੈ ਕਿ ਵਿਵਾਦ ਵਧਣ ਦੀ ਹਾਲਤ ਵਿੱਚ ਡੋਨਲਡ ਟਰੰਪ ਭਾਰਤ ਦਾ ਸਾਥ ਨਹੀਂ ਦੇਣਗੇ।

ਇੱਕ ਇੰਟਰਵਿਊ ਦੌਰਾਨ ਬੋਲਟਨ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਟਰੰਪ ਨਵੰਬਰ ਦੀਆਂ ਚੋਣਾਂ ਤੋਂ ਬਾਅਦ ਕੀ ਕਰਨਗੇ। ਜੇਕਰ ਉਨ੍ਹਾਂ ਦੀ ਸੱਤਾ ਵਿੱਚ ਵਾਪਸੀ ਹੁੰਦੀ ਹੈ ਤਾਂ ਉਹ ਹਾਂਗਕਾਂਗ ਅਤੇ ਮੁਸਲਮਾਨਾਂ ‘ਤੇ ਹੋ ਰਹੇ ਜ਼ੁਲਮ ਦੇ ਮਾਮਲੇ ‘ਤੇ ਚੀਨ ਖਿਲਾਫ ਨਹੀਂ ਜਾਣਗੇ। ਉਹ ਚੀਨ ਨਾਲ ਵੱਡੀ ਟ੍ਰੇਡ ਡੀਲ ਕਰ ਸਕਦੇ ਹਨ। ਅਜਿਹੇ ਵਿੱਚ ਜੇਕਰ ਭਾਰਤ-ਚੀਨ ਵਿਵਾਦ ਹੁੰਦਾ ਹੈ ਤਾਂ ਮੈਂ ਨਹੀਂ ਮੰਨਦਾ ਕਿ ਡੋਨਲਡ ਟਰੰਪ ਭਾਰਤ ਦੇ ਨਾਲ ਆਉਣਗੇ।

ਬੋਲਟਨ ਦਾ ਕਹਿਣਾ ਹੈ ਕਿ ਇਹ ਗੱਲ ਸੱਚ ਹੈ, ਮੈਨੂੰ ਲੱਗਦਾ ਹੈ ਕਿ ਟਰੰਪ ਸਰਹੱਦ ਵਿਵਾਦ ਦੇ ਮਹੱਤਵ ਨੂੰ ਨਹੀਂ ਸਮਝਦੇ। ਸ਼ਾਇਦ ਉਨ੍ਹਾਂ ਨੂੰ ਭਾਰਤ-ਚੀਨ ਵਿਚਾਲੇ ਹੋ ਰਹੀ ਹਿੰਸਕ ਝੜਪ ਦੇ ਮਾਮਲੇ ਸਬੰਧੀ ਕੁੱਝ ਪਤਾ ਨਹੀਂ ਹੈ। ਇਸ ਵਾਰ ਦੀਆਂ ਚੋਣਾਂ ਟਰੰਪ ਲਈ ਆਸਾਨ ਨਹੀਂ ਇਸ ਲਈ ਉਹ ਚੋਣ ਫਾਇਦੇ ਨੂੰ ਵੇਖਦੇ ਹੋਏ ਕੰਮ ਕਰ ਰਹੇ ਹਨ ਨਾਂ ਕਿ ਭਾਰਤ ਅਤੇ ਚੀਨ ਵਾਰੇ ਸੋਚ ਕੇ।

Share this Article
Leave a comment