MCD ਇਲੈਕਸ਼ਨ: ਆਪਸ ‘ਚ ਭਿੜੇ AAP ਤੇ BJP ਦੇ ਕੌਂਸਲਰ, ਮੇਅਰ ਦੀ ਚੋਣ ਤੋਂ ਬਿਨਾਂ ਮੀਟਿੰਗ ਮੁਲਤਵੀ

Global Team
1 Min Read

ਨਵੀਂ ਦਿੱਲੀ: ਨਗਰ ਨਿਗਮ ਦੀ ਪਹਿਲੀ ਮੀਟਿੰਗ ਵਿਚ ਉਪ ਰਾਜਪਾਲ ਵੀਕੇ ਸਕਸੈਨਾ ਵੱਲੋਂ 10 ‘ਐਲਡਰਮੈਨਾਂ’ (ਨਾਮਜ਼ਦ ਕੌਂਸਲਰ) ਦੀ ਨਿਯੁਕਤੀ ਕਾਰਨ ਆਪ ਅਤੇ ਭਾਜਪਾ ਵਿਚਾਲੇ ਟਕਰਾਅ ਹੋ ਗਿਆ।

ਇਸ ਕਾਰਨ ਅੱਜ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਮੁਲਤਵੀ ਹੋ ਗਈ। ਮੀਟਿੰਗ ਦੀ ਸ਼ੁਰੂਆਤ ਦਿੱਲੀ ਨਗਰ ਨਿਗਮ (ਐੱਮਸੀਡੀ) ਦੇ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਲਈ ਪ੍ਰੀਜ਼ਾਈਡਿੰਗ ਅਫਸਰ ਵਜੋਂ ਭਾਜਪਾ ਦੇ ਕਾਰਪੋਰੇਟਰ ਸੱਤਿਆ ਸ਼ਰਮਾ ਨੂੰ ਸਹੁੰ ਚੁਕਾਉਣ ਨਾਲ ਹੋਈ।

ਸ੍ਰੀ ਸ਼ਰਮਾ ਵੱਲੋਂ ‘ਐਲਡਰਮੈਨ’ ਮਨੋਜ ਕੁਮਾਰ ਨੂੰ ਸਹੁੰ ਚੁੱਕਣ ਲਈ ਬੁਲਾਏ ਜਾਣ ‘ਤੇ ‘ਆਪ’ ਵਿਧਾਇਕਾਂ ਤੇ ਕਾਰਪੋਰੇਟਰਾਂ ਨੇ ਵਿਰੋਧ ਕੀਤਾ। ਕਈ ਵਿਧਾਇਕ ਅਤੇ ਕੌਂਸਲਰ ਨਾਅਰੇਬਾਜ਼ੀ ਕਰਦੇ ਹੋਏ ਸਦਨ ਵਿਚੋਂ ਬਾਹਰ ਆ ਗਏ।

Share This Article
Leave a Comment